introduction
‘ਥਿਤੀ’ ਸ਼ਬਦ ਸੰਸਕ੍ਰਿਤ ਦੇ ‘ਤਿਥਿ’ ਸ਼ਬਦ ਦਾ ਤਦਭਵ ਰੂਪ ਹੈ। ‘ਤਿਥਿ’ ਸ਼ਬਦ ‘ਤ’ ਤੇ ‘ਥ’ ਧੁਨੀਆਂ ਦੇ ਪਰਸਪਰ ਵਟਾਂਦਰੇ ਕਾਰਣ ‘ਥਿਤਿ/ਥਿਤੀ’ ਬਣ ਗਿਆ ਹੈ। ਇਸ ਸ਼ਬਦ ਦੇ ਅਰਥ ਹਨ: ਤਿਥ, ਮਿਤੀ, ਤਾਰੀਖ; ਚੰਦਰਮਾ ਦੀ ਗਤੀ ਅਨੁਸਾਰ ਇਕ ਤੋਂ ਪੰਦਰਾਂ ਤਾਰੀਖ ਤਕ ਕੀਤੀ ਜਾਣ ਵਾਲੀ ਗਿਣਤੀ। ਪੰਜਾਬੀ ਵਿਚ ਤਿਥੀ ਅਤੇ ਥਿਤੀ ਦੋਵੇਂ ਸ਼ਬਦ ਹੀ ਵਰਤ ਲਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਥਿਤਿ, ਥਿਤੀ, ਥੀਤਿ ਆਦਿ ਰੂਪਾਂ ਵਿਚ ਵਰਤਿਆ ਗਿਆ ਹੈ।
ਚੰਦਰਮਾ ਦੀਆਂ ਵਧਦੀਆਂ-ਘੱਟਦੀਆਂ ਅਵਸਥਾਵਾਂ ਨੂੰ ਵੀ ‘ਥਿਤ’ ਕਿਹਾ ਜਾਂਦਾ ਹੈ। ਇਸੇ ਅਧਾਰ ’ਤੇ ਸਮੇਂ ਨੂੰ ਮਾਪਣ ਲਈ ਪੰਦਰਾਂ ਥਿਤਾਂ ਦੀ ਹੋਂਦ ਸਾਹਮਣੇ ਆਉਂਦੀ ਹੈ। ਪੁਰਾਤਨ ਸਮੇਂ ਤੋਂ ਹੀ ਸਾਲ ਨੂੰ ਮਾਪਣ ਦੇ ਦੋ ਤਰੀਕੇ ਪ੍ਰਚਲਤ ਹਨ। ਪਹਿਲਾ, ਸੂਰਜ ਦੀ ਚਾਲ ਦੇ ਹਿਸਾਬ ਨਾਲ ਅਤੇ ਦੂਜਾ, ਚੰਦਰਮਾ ਦੇ ਵਧਣ-ਘੱਟਣ ਦੇ ਅਧਾਰ ’ਤੇ। ਇਨ੍ਹਾਂ ਦੋਵਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਾਲ ਨੂੰ ‘ਸੂਰਜ-ਵਰਸ਼’ ਅਤੇ ‘ਚੰਦਰ-ਵਰਸ਼’ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਧਾਰ ...