Guru Granth Sahib Logo
  
Available on:

introduction

ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਗਉੜੀ ਵਿਚ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੨੯੬-੩੦੦ ਉਪਰ ਦਰਜ ਹੈ। ਇਸ ਬਾਣੀ ਦੀਆਂ ੧੭ ਪਉੜੀਆਂ ਹਨ। ਹਰੇਕ ਪਉੜੀ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੁਆਰਾ ਹੀ ਉਚਾਰਨ ਕੀਤਾ ਇਕ-ਇਕ ਸਲੋਕ ਵੀ ਦਰਜ ਹੈ। ਤੇਰ੍ਹਵੀਂ ਪਉੜੀ ਤੋਂ ਇਲਾਵਾ ਬਾਕੀ ਸਾਰੀਆਂ ਪਉੜੀਆਂ ਦੀਆਂ ੮-੮ ਤੁਕਾਂ ਹਨ ਜਦਕਿ ਤੇਰ੍ਹਵੀਂ ਪਉੜੀ ਦੀਆਂ ੧੦ ਤੁਕਾਂ ਹਨ। ਪਹਿਲੀ ਪਉੜੀ ਵਿਚ ਦੋ ਤੁਕਾਂ ਵਾਲਾ ਰਹਾਉ ਦਾ ਪਦਾ ਪਉੜੀ ਦੀਆਂ ੮ ਤੁਕਾਂ ਤੋਂ ਵਖਰਾ ਹੈ। ਬਾਣੀ ਦੇ ਸਲੋਕਾਂ ਅਤੇ ਪਉੜੀਆਂ ਵਿਚ ਇਕ ਹੀ ਭਾਵ ਨੂੰ ਅਭਿਵਿਅਕਤ ਕੀਤਾ ਗਿਆ ਹੈ। ਸਲੋਕ ਦੀ ਆਪਣੀ ਇਕ ਸੀਮਾ ਹੁੰਦੀ ਹੈ। ਸਲੋਕ ਵਿਚ ਵਿਚਾਰ ਇਵੇਂ ਗੁੰਦੇ ਹੁੰਦੇ ਹਨ, ਜਿਵੇਂ ਕੁੱਜੇ ਵਿਚ ਸਮੁੰਦਰ, ਪਰ ਪਉੜੀ ਵਿਚ ਸਲੋਕ ਦੇ ਉਸ ਵਿਚਾਰ ਨੂੰ ਵਿਸਥਾਰ ਦੇ ਕੇ ਸਮਝਾਇਆ ਹੁੰਦਾ ਹੈ। ਚੰਦਰਮਾਂ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸੁਖਮਨੀ ਸਾਹਿਬ ਤੋਂ ਤੁਰੰਤ ਬਾਅਦ ਆਉਂਦੀ ਹੈ। ਅਕਾਰ ਪਖੋਂ ਛੋਟੀ ਪਰ ਸੁਖਮਨੀ ਸਾਹਿਬ ਵਾਂ ...
Tags