Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਸ਼ਰਣ ਵਿਚ ਜਾਣ ਅਤੇ ਉਸ ਦੇ ਗੁਣ ਗਾਉਣ ਨਾਲ ਮੌਤ ਦਾ ਡਰ ਮੁੱਕ ਜਾਂਦਾ ਹੈ, ਦੁਖ ਦੂਰ ਹੋ ਜਾਂਦੇ ਹਨ ਅਤੇ ਮਨ-ਇੱਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਗਾਉਣ ਅਤੇ ਮਨ ਵਿਚ ਵਸਾਉਣ ਵਾਲੇ ਮਨੁਖ ਨੂੰ ਹੀ ਅਸਲ ਅਰਥਾਂ ਵਿਚ ਉੱਚੀ ਸੁਰਤ ਵਾਲਾ, ਉੱਚੇ ਆਚਰਣ ਵਾਲਾ, ਉੱਚੀ ਕੁਲ ਵਾਲਾ ਅਤੇ ਸੂਰਮਾ ਕਿਹਾ ਜਾ ਸਕਦਾ ਹੈ। ਉੱਚੇ-ਨੀਵੇਂ ਹਰ ਅਖੌਤੀ ਸਮਾਜਕ ਰੁਤਬੇ ਵਾਲਾ ਮਨੁਖ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ।
ਸਲੋਕੁ
ਦੁਖ ਬਿਨਸੇ  ਸਹਸਾ ਗਇਓ   ਸਰਨਿ ਗਹੀ ਹਰਿ ਰਾਇ
ਮਨਿ ਚਿੰਦੇ ਫਲ ਪਾਇਆ   ਨਾਨਕ  ਹਰਿ ਗੁਨ ਗਾਇ ॥੧੭॥
-ਗੁਰੂ ਗ੍ਰੰਥ ਸਾਹਿਬ ੩੦੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਕਾਦਸ਼ੀ ਤੋਂ ਅਮਾਵਸ ਤੇ ਫਿਰ ਪੂਰਨਮਾਸ਼ੀ ਉਪਰੰਤ ਇਸ ਸਲੋਕ ਵਿਚ ਪਾਤਸ਼ਾਹ ਬਿਆਨ ਕਰਦੇ ਹਨ ਕਿ ਸ੍ਰਿਸ਼ਟੀ ਦੇ ਮਾਲਕ ਹਰੀ ਪ੍ਰਭੂ ਦੀ ਸ਼ਰਣ ਅਜਿਹਾ ਅਨੁਭਵ ਹੈ, ਜਿਸ ਵਿਚ ਆਇਆਂ ਹਰ ਤਰ੍ਹਾਂ ਦੇ ਦੁਖ-ਸੰਤਾਪ ਭੁੱਲ ਹੀ ਗਏ ਹਨ ਤੇ ਅੱਗੇ ਤੋਂ ਕਿਸੇ ਤਰ੍ਹਾਂ ਦਾ ਵੀ ਸ਼ੱਕ ਨਹੀਂ ਰਿਹਾ। ਬਲਕਿ ਏਨਾ ਯਕੀਨ ਹੈ ਕਿ ਪ੍ਰਭੂ ਹਮੇਸ਼ਾ ਇਸੇ ਤਰ੍ਹਾਂ ਆਪਣੀ ਬਖਸ਼ਿਸ਼ ਨਾਲ ਨਿਵਾਜਦਾ ਰਹੇਗਾ।

ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਪਿਆਰੇ ਦੇ ਗੁਣ-ਗਾਇਨ, ਸਿਮਰਨ ਜਾਂ ਉਸ ਦੀ ਯਾਦ ਹਮੇਸ਼ਾ ਮਨ ਵਿਚ ਵਸਾਈ ਰਖਣ ਸਦਕਾ ਮਨ ਦੀਆਂ ਤਮਾਮ ਇੱਛਾਵਾਂ ਦੀ ਪੂਰਤੀ ਹੋ ਗਈ ਹੈ। ਜੋ-ਜੋ ਵੀ ਪ੍ਰਭੂ ਪਿਆਰੇ ਤੋਂ ਚਾਹਿਆ ਸੀ, ਸਭ ਕੁਝ ਪ੍ਰਾਪਤ ਹੋ ਗਿਆ ਹੈ। ਇਹ ਪ੍ਰਾਪਤੀ ਅਸਲ ਵਿਚ ਪ੍ਰਾਪਤੀ ਦੀ ਅਸਲ ਸਮਝ ਅਤੇ ਅਹਿਸਾਸ ਹੈ ਤੇ ਬੇਲੋੜੀ ਚਾਹਤ ਤੋਂ ਨਿਜਾਤ ਹੈ।
Tags