Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਸਰਬ-ਵਿਆਪਕ ਹੈ। ਜਿਹੜਾ ਮਨੁਖ ਉਸ ਦੀ ਸ਼ਰਣ ਵਿਚ ਜਾਂਦਾ ਹੈ, ਉਸ ਦੇ ਸਾਰੇ ਕੰਮ ਪੂਰਨ ਹੋ ਜਾਂਦੇ ਹਨ। ਪਉੜੀ ਵਿਚ ਉਪਦੇਸ਼ ਹੈ ਕਿ ਸਮੁੱਚੀ ਸ੍ਰਿਸ਼ਟੀ ਵਿਚ ਉਸ ਸਰਬ-ਵਿਆਪਕ ਪ੍ਰਭੂ ਦਾ ਹੀ ਤੇਜ-ਪਰਤਾਪ ਫੈਲਿਆ ਹੋਇਆ ਹੈ। ਇਸ ਲਈ ਅਜਿਹੇ ਪ੍ਰਭੂ ਨੂੰ ਗੁਰ-ਸ਼ਬਦ ਦੁਆਰਾ ਹਰ ਥਾਂ ਅਤੇ ਹਰ ਇਕ ਵਿਚ ਹਾਜ਼ਰ-ਨਾਜ਼ਰ ਜਾਣਨਾ ਚਾਹੀਦਾ ਹੈ।
ਸਲੋਕੁ
ਚਾਰਿ ਕੁੰਟ  ਚਉਦਹ ਭਵਨ   ਸਗਲ ਬਿਆਪਤ ਰਾਮ
ਨਾਨਕ  ਊਨ ਦੇਖੀਐ   ਪੂਰਨ ਤਾ ਕੇ ਕਾਮ ॥੧੪॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਂਦਵੀਂ ਥਿਤ ਨੂੰ ਦਸ ਜਮਾ ਚਾਰ ਚਉਦਹਿ ਕਹਿੰਦੇ ਹਨ, ਇਸ ਸ਼ਬਦ ਦੀ ਮੁਢਲੀ ਧੁਨੀ ਦੇ ਅਨੁਪ੍ਰਾਸ ਵਿਚ ਪਾਤਸ਼ਾਹ ਦੱਸਦੇ ਹਨ ਕਿ ਸ੍ਰਿਸ਼ਟੀ ਦੇ ਚਾਰੇ ਕੋਨਿਆਂ ਅਤੇ ਚੌਦਾਂ ਮੰਡਲਾਂ, ਅਰਥਾਤ ਹਰੇਕ ਥਾਂ ਪਿਆਰਾ ਪ੍ਰਭੂ ਰਮਿਆ ਹੋਇਆ ਹੈ। ਵਿਸ਼ੇਸ਼ਤਾ ਇਹ ਹੈ ਕਿ ਉਸ ਦੀ ਹਾਜ਼ਰੀ ਜਾਂ ਹੋਂਦ ਵਿਚ ਕਿਸੇ ਵੀ ਥਾਂ ਕੋਈ ਊਣ ਜਾਂ ਘਾਟ ਨਹੀਂ ਹੈ। ਉਹ ਹਰ ਥਾਂ ਇਕ ਰਸ ਵਿਆਪਕ ਹੈ। ਜਿਹੜਾ ਵੀ ਉਸ ਪਿਆਰੇ ਰਾਮ ਨੂੰ ਹਰ ਥਾਂ ਪੂਰਨ ਰੂਪ ਵਿਚ ਰਮਿਆਂ ਹੋਇਆ ਮਹਿਸੂਸ ਕਰਦਾ ਹੈ, ਉਸੇ ਦੇ ਸਾਰੇ ਕਾਰਜ ਸੰਪੂਰਨ ਹੁੰਦੇ ਹਨ। ਜੋ ਖੁਦ ਅਧੂਰਾ ਹੈ, ਉਹ ਕਿਸੇ ਦੇ ਅਧੂਰੇਪਣ ਨੂੰ ਪੂਰਨ ਨਹੀਂ ਕਰ ਸਕਦਾ। ਇਸ ਕਰਕੇ ਪਾਤਸ਼ਾਹ ਵਿਚਾਰ ਪੇਸ਼ ਕਰਦੇ ਹਨ ਕਿ ਪੂਰਨ ਹੀ ਕਿਸੇ ਊਣ ਨੂੰ ਪੂਰਨਤਾ ਬਖਸ਼ ਸਕਦਾ ਹੈ।
Tags