Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਮਨੁਖ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਉਹ ਵਿਕਾਰਾਂ ਤੇ ਮਾਇਕੀ ਸੁਆਦਾਂ ਵਿਚ ਫਸ ਕੇ ਸੰਸਾਰਕ ਦੁਖਾਂ-ਸੁਖਾਂ ਨੂੰ ਭੋਗਦਾ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਨਾਮ ਨੂੰ ਵਿਸਾਰਨ ਵਾਲੇ ਮਨੁਖ ਵਿਕਾਰਾਂ ਵਿਚ ਖਚਤ ਹੋ ਕੇ ਮਾੜੇ ਕਰਮ ਕਰਦੇ ਰਹਿੰਦੇ ਹਨ। ਉਹ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਹਰ ਹੀਲਾ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਦੀ ਤ੍ਰਿਸ਼ਨਾ ਅਤੇ ਲਾਲਚ ਖਤਮ ਨਹੀਂ ਹੁੰਦੇ। ਉਹ ਭਟਕਣਾ ਵਿਚ ਹੀ ਪਏ ਰਹਿੰਦੇ ਹਨ।
ਸਲੋਕੁ
ਨਾਰਾਇਣੁ ਨਹ ਸਿਮਰਿਓ   ਮੋਹਿਓ ਸੁਆਦ ਬਿਕਾਰ
ਨਾਨਕ  ਨਾਮਿ ਬਿਸਾਰਿਐ   ਨਰਕ ਸੁਰਗ ਅਵਤਾਰ ॥੯॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨਾਵੀਂ ਥਿਤ ਦੇ ਅਨੁਪ੍ਰਾਸ ਵਿਚ ਪਾਤਸ਼ਾਹ ਪ੍ਰਭੂ ਨੂੰ ਨਰਾਇਣ ਵਜੋਂ ਯਾਦ ਕਰਦੇ ਹਨ। ਇਹ ਪ੍ਰਭੂ ਦਾ ਉਹ ਅਕਸ ਹੈ, ਜੋ ਹਰ ਇਨਸਾਨ ਵਿਚ ਸੁਭਾਇਮਾਨ ਹੈ ਜਾਂ ਕੁੱਲ ਖਲਕਤ ਜਿਸ ਦਾ ਗ੍ਰਹਿ ਹੈ। ਇਸ ਸਲੋਕ ਵਿਚ ਪਾਤਸ਼ਾਹ ਉਨ੍ਹਾਂ ਲੋਕਾਂ ਦਾ ਜਿਕਰ ਕਰਦੇ ਹਨ, ਜਿਨ੍ਹਾਂ ਨੇ ਆਪਣੇ ਅੰਦਰ ਵੱਸਦੇ ਨਰਾਇਣ ਪ੍ਰਭੂ ਨੂੰ ਯਾਦ ਨਹੀਂ ਰਖਿਆ ਤੇ ਇਸ ਅਵੇਸਲੇਪਣ ਕਾਰਣ ਬੇਕਾਰ ਕਿਸਮ ਦੇ ਸੁਆਦਾਂ ਵਿਚ ਖਚਤ ਹੋਏ ਪਏ ਹਨ।

ਪਾਤਸ਼ਾਹ ਕਹਿੰਦੇ ਹਨ ਕਿ ਆਪਣੇ ਅੰਦਰ ਰਮੇਂ ਹੋਏ ਉਸ ਨਰਾਇਣ ਪ੍ਰਭੂ ਨੂੰ ਵਿਸਾਰ ਕੇ ਅਸੀਂ ਨਰਕ-ਸੁਰਗ ਜਹੇ ਦੁਖ-ਸੁਖ ਦੀ ਜੂਨ ਵਿਚ ਘਿਰ ਜਾਂਦੇ ਹਾਂ। ਨਰਕ-ਸੁਰਗ ਦਾ ਚੱਕਰ ਬੜਾ ਹੀ ਜਾਨ ਲੇਵਾ ਹੈ। ਨਰਕ ਤਾਂ ਨਰਕ ਹੈ ਹੀ, ਸਵਰਗ ਵੀ ਨਰਕ ਹੋ ਨਿਬੜਦਾ ਹੈ। ਦੁਖ ਵਿਚ ਬੰਦਾ ਇਹ ਸੋਚਦਾ ਕਿ ਇਹ ਕਦ ਮੁੱਕੇਗਾ ਤੇ ਸੁਖ ਵਿਚ ਇਸ ਫਿਕਰ ਵਿਚ ਰਹਿੰਦਾ ਹੈ ਕਿ ਇਹ ਸਦਾ ਨਹੀਂ ਰਹਿਣਾ। ਸਾਡੀਆਂ ਸੋਚਾਂ ਹੀ ਦੁਖ ਦੇ ਪਲਾਂ ਨੂੰ ਘੜੀਆਂ ਵਿਚ ਫੈਲਾਅ ਦਿੰਦੀਆਂ ਹਨ ਤੇ ਸੁਖ ਦੀਆਂ ਘੜੀਆਂ ਨੂੰ ਪਲਾਂ ਤਕ ਸਮੇਟ ਦਿੰਦੀਆਂ ਹਨ।
Tags