introduction
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਹਨ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਰਾਗ ਸੋਰਠਿ ਵਿਚ ਗੁਰੂ ਸਾਹਿਬ ਦੁਆਰਾ ੧੨ ਸ਼ਬਦ ਉਚਾਰੇ ਗਏ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੩੧-੬੩੪ ਉਪਰ ਦਰਜ ਹਨ। ਇਨ੍ਹਾਂ ਵਿਚੋਂ ੮ ਸ਼ਬਦਾਂ ਦੇ ਤਿੰਨ-ਤਿੰਨ ਅਤੇ ੪ ਸ਼ਬਦਾਂ ਦੇ ਦੋ-ਦੋ ਬੰਦ ਹਨ। ਸਾਰੇ ਸ਼ਬਦਾਂ ਵਿਚ ਰਹਾਉ ਦਾ ਇਕ-ਇਕ ਬੰਦ ਵਖਰਾ ਹੈ।