Guru Granth Sahib Logo
  
ਇਸ ਸ਼ਬਦ ਵਿਚ ਸਮੂਹ ਰਿਸ਼ਤਿਆਂ, ਸੰਪਤੀ ਤੇ ਧਰਤੀ ਦੇ ਸਾਰੇ ਵਸਤਾਂ-ਵਰਤਾਰਿਆਂ ਦੀ ਛਿਣ-ਭੰਗਰਤਾ ਦਰਸਾ ਕੇ, ਪ੍ਰਭੂ ਦੇ ਨਾਮ ਸਿਮਰਨ ਦੀ ਪ੍ਰੇਰਣਾ ਹੈ। ਨਾਮ ਸਿਮਰਨ ਤੋਂ ਬਿਨਾਂ ਮਨੁਖੀ ਮਨ ਦੀ ਸੁਖ ਪ੍ਰਾਪਤ ਕਰਨ ਦੀ ਤਾਂਘ ਪੂਰੀ ਨਹੀਂ ਹੋ ਸਕਦੀ। ਗਫਲਤ ਦੀ ਨੀਂਦ ਵਿਚ ਸੁੱਤੇ ਪਏ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਤ ਰੂਪੀ ਕਾਲ ਉਸ ਨੂੰ ਆ ਦਬੋਚਦਾ ਹੈ।
ਸੋਰਠਿ   ਮਹਲਾ

ਮਨ ਕੀ ਮਨ ਹੀ ਮਾਹਿ ਰਹੀ
ਨਾ ਹਰਿ ਭਜੇ  ਤੀਰਥ ਸੇਵੇ   ਚੋਟੀ ਕਾਲਿ ਗਹੀ ॥੧॥ ਰਹਾਉ
ਦਾਰਾ ਮੀਤ ਪੂਤ ਰਥ ਸੰਪਤਿ   ਧਨ ਪੂਰਨ ਸਭ ਮਹੀ
ਅਵਰ ਸਗਲ ਮਿਥਿਆ ਜਾਨਉ   ਭਜਨੁ ਰਾਮੁ ਕੋ ਸਹੀ ॥੧॥
ਫਿਰਤ ਫਿਰਤ ਬਹੁਤੇ ਜੁਗ ਹਾਰਿਓ   ਮਾਨਸ ਦੇਹ ਲਹੀ
ਨਾਨਕ ਕਹਤ  ਮਿਲਨ ਕੀ ਬਰੀਆ   ਸਿਮਰਤ ਕਹਾ ਨਹੀ ॥੨॥੨॥
-ਗੁਰੂ ਗ੍ਰੰਥ ਸਾਹਿਬ ੬੩੧-੬੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੇ ਮਨ ਦੀ ਅਵਸਥਾ ਬਿਆਨ ਕਰਦੇ ਹਨ ਕਿ ਜੀਵਨ ਬਾਰੇ ਬਣਾਈ ਹੋਈ ਹਰ ਵਿਓਂਤਬੰਦੀ ਮਨ ਵਿਚ ਹੀ ਬਣੀ ਬਣਾਈ ਰਹਿ ਗਈ। ਨਾ ਹੀ ਮਨੁਖ ਨੇ ਪ੍ਰਭੂ ਦੀ ਭਜਨ ਬੰਦਗੀ ਜਾਂ ਸਿਮਰਨ ਆਦਿ ਕੀਤਾ ਤੇ ਨਾ ਹੀ ਸਤਿ-ਪੁਰਖਾਂ ਦੀ ਸੇਵਾ ਕਰ ਸਕਿਆ। ਬਸ ਅਚਾਨਕ ਮੌਤ ਦੇ ਦੂਤ ਨੇ ਆ ਕੇ ਵਾਲਾਂ ਤੋਂ ਫੜ ਲਿਆ, ਅਰਥਾਤ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸ਼ਬਦ ਦਾ ਇਹੀ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਸਤਰੀ, ਦੋਸਤ-ਮਿੱਤਰ, ਬੱਚੇ, ਰੱਥ (ਕਾਰਾਂ-ਗੱਡੀਆਂ) ਆਦਿ ਸਾਜੋ-ਸਮਾਨ, ਜਾਇਦਾਦ, ਸਾਰੀ ਦੌਲਤ, ਸਾਰੀ ਧਰਤੀ ਅਤੇ ਹੋਰ ਵੀ ਸਭ ਕੁਝ ਪ੍ਰਭੂ ਚਿੰਤਨ ਤੋਂ ਬਗੈਰ ਮਹਿਜ਼ ਇਕ ਝੂਠੀ ਮਨੌਤ ਦੀ ਤਰ੍ਹਾਂ ਹੀ ਮੰਨਣੇ ਚਾਹੀਦੇ ਹਨ। ਇਸ ਸਭ ਕਾਸੇ ਦੀ ਬਜਾਏ ਪ੍ਰਭੂ ਦੇ ਭਜਨ, ਭਾਵ ਸਿਮਰਨ ਨੂੰ ਹੀ ਸਹੀ ਸਮਝਣਾ ਚਾਹੀਦਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਮਨੁਖ ਦੀ ਆਤਮਾ ਨੂੰ ਜੁਗਾਂ-ਜੁਗਾਂ ਤੋਂ ਅਨੰਤ ਸਫਰ ਕਰਦਿਆਂ ਬੜੀ ਮੁਸ਼ਕਲ ਨਾਲ ਇਹ ਮਾਨਵ ਦੇਹੀ ਮਿਲੀ ਹੈ। ਇਹ ਮਾਨਵ ਜੀਵਨ ਹੀ ਪ੍ਰਭੂ-ਮਿਲਾਪ ਦਾ ਅਵਸਰ ਹੈ। ਫਿਰ ਵੀ ਮਨੁਖ ਪ੍ਰਭੂ ਦਾ ਸਿਮਰਨ ਕਿਉਂ ਨਹੀਂ ਕਰਦਾ, ਭਾਵ ਮਨੁਖ ਨੂੰ ਹਰ ਹਾਲਤ ਵਿਚ ਸਿਮਰਨ ਵਿਚ ਜੁੜ ਜਾਣਾ ਚਾਹੀਦਾ ਹੈ।
Tags