introduction
ਰਾਮਕਲੀ ਕੀ ਵਾਰ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰਣ ਕੀਤੀ ਹੋਈ ਇਕ ਇਤਿਹਾਸਕ ਵਾਰ ਹੈ। ਰਾਇ ਬਲਵੰਡ ਜੀ (੧੫੨੮-੧੬੨੦ ਈ.) ਅਤੇ ਸਤਾ ਡੂਮ ਜੀ (੧੫੩੦-੧੬੧੨ ਈ.) ਵੱਲੋਂ ਉਚਾਰਣ ਕੀਤੀ ਇਹ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ, ਬਸੰਤ ਕੀ ਵਾਰ (੩ ਪਉੜੀਆਂ) ਤੋਂ ਬਾਅਦ, ਸਭ ਤੋਂ ਛੋਟੀ ਵਾਰ ਹੈ। ਇਸ ਦੀਆਂ ਕੁਲ ੮ ਪਉੜੀਆਂ ਹਨ। ਇਹ ਵਾਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੬੬-੯੬੮ ਉਪਰ ਦਰਜ ਹੈ।
ਇਸ ਵਾਰ ਵਿਚ ਵਖ-ਵਖ ਗੁਰੂ ਸਾਹਿਬਾਨ ਦੇ ਗੁਰੂ ਪਦਵੀ ਲਈ ‘ਟਿੱਕੇ’ (ਨਿਸ਼ਚਿਤ ਕੀਤੇ) ਜਾਣ ਦਾ ਵਰਨਣ ਹੈ। ਇਸ ਵਿਚ ਦੋ ਵਾਰ ‘ਟਿਕਾ’ ਅਤੇ ਇਕ ਵਾਰ ‘ਟਿਕਿਓਨੁ’ ਸ਼ਬਦ ਆਇਆ ਹੈ। ਕਿਹਾ ਜਾਂਦਾ ਹੈ ਕਿ ਰਚੇ ਜਾਣ ਤੋਂ ਬਾਅਦ ਇਹ ਵਾਰ ਗੁਰ-ਗੱਦੀ ਦੇ ਉਤਰਾਧਿਕਾਰੀਆਂ ਨੂੰ ਗੁਰੂ ਟਿੱਕੇ ਜਾਣ ਸਮੇਂ ਪੜ੍ਹੀ ਜਾਂਦੀ ਰਹੀ ਹੈ। ਇਨ੍ਹਾਂ ਕਾਰਣਾਂ ਕਰਕੇ ਵਿਦਵਾਨਾਂ ਨੇ ਇਸ ਵਾਰ ਨੂੰ ‘ਟਿੱਕੇ ਦੀ ਵਾਰ’ ਵੀ ਕਿਹਾ ਹੈ।
ਇਹ ਵਾਰ ਪੁਰਾਤਨ ਭਾਸ਼ਾ ਦਾ ਸੁੰਦਰ ਨਮੂਨਾ ਪੇਸ਼ ਕਰਦੀ ਹੈ। ਇਸ ਦੀ ਸ਼ਬਦਾਵਲੀ ਬੜੀ ਵਿਲੱਖਣ ਹੈ। ਇਸ ਉੱਤੇ ਪੱਛਮੀ ਪੰਜਾ ...