introduction
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਹਨ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਰਾਗ ਗਉੜੀ ਵਿਚ ਗੁਰੂ ਸਾਹਿਬ ਦੁਆਰਾ ੯ ਸ਼ਬਦ ਉਚਾਰੇ ਗਏ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੨੧੯-੨੨੦ ਉਪਰ ਦਰਜ ਹਨ। ਇਨ੍ਹਾਂ ਵਿਚੋਂ ੭ ਸ਼ਬਦਾਂ ਦੇ ਦੋ-ਦੋ ਅਤੇ ੨ ਸ਼ਬਦਾਂ ਦੇ ਤਿੰਨ-ਤਿੰਨ ਬੰਦ ਹਨ। ਹਰੇਕ ਸ਼ਬਦ ਵਿਚ ਰਹਾਉ ਦਾ ਬੰਦ ਇਨ੍ਹਾਂ ਬੰਦਾਂ ਤੋਂ ਵਖਰਾ ਹੈ।