Guru Granth Sahib Logo
  
ਇਸ ਸ਼ਬਦ ਵਿਚ ਉੱਤਮ-ਪੁਰਖੀ ਸ਼ੈਲੀ ਰਾਹੀਂ ਮਾਂ-ਵਰਗੀ ਸਤਿਸੰਗਣ ਸਖੀ ਅੱਗੇ ਤਰਲਾ ਕੀਤਾ ਗਿਆ ਹੈ ਕਿ ਕੋਈ ਮੇਰੇ ਭੁੱਲੇ ਹੋਏ ਮਨ ਨੂੰ ਸੁਮੱਤ ਦੇ ਦੇਵੇ। ਮਾਇਆ-ਮੋਹ ਵਿਚ ਫਸਿਆ ਮੇਰਾ ਇਹ ਭੁੱਲੜ ਮਨ ਧਰਮ-ਗ੍ਰੰਥਾਂ ਅਤੇ ਸਤਿਪੁਰਖਾਂ ਦੇ ਉਪਦੇਸ਼ ਸੁਣ ਕੇ ਵੀ ਹਰੀ ਦੇ ਗੁਣ ਨਹੀਂ ਚਿਤਾਰਦਾ। ਪਰ ਜਿਹੜੇ ਪ੍ਰਭੂ ਨੂੰ ਹਿਰਦੇ ਵਿਚ ਵਸਾ ਕੇ ਵਿਕਾਰਾਂ ਤੋਂ ਦੂਰ ਰਹਿੰਦੇ ਹਨ, ਮੁਕਤੀ ਉਨਾਂ ਦੀ ਹੀ ਹੁੰਦੀ ਹੈ।
ਗਉੜੀ   ਮਹਲਾ

ਕੋਊ ਮਾਈ ਭੂਲਿਓ ਮਨੁ ਸਮਝਾਵੈ
ਬੇਦ ਪੁਰਾਨ ਸਾਧ ਮਗ ਸੁਨਿ ਕਰਿ   ਨਿਮਖ ਹਰਿ ਗੁਨ ਗਾਵੈ ॥੧॥ ਰਹਾਉ
ਦੁਰਲਭ ਦੇਹ ਪਾਇ ਮਾਨਸ ਕੀ   ਬਿਰਥਾ ਜਨਮੁ ਸਿਰਾਵੈ
ਮਾਇਆ ਮੋਹ ਮਹਾ ਸੰਕਟ ਬਨ   ਤਾ ਸਿਉ ਰੁਚ ਉਪਜਾਵੈ ॥੧॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ   ਤਾ ਸਿਉ ਨੇਹੁ ਲਾਵੈ
ਨਾਨਕ  ਮੁਕਤਿ ਤਾਹਿ ਤੁਮ ਮਾਨਹੁ   ਜਿਹ ਘਟਿ ਰਾਮੁ ਸਮਾਵੈ ॥੨॥੬॥
-ਗੁਰੂ ਗ੍ਰੰਥ ਸਾਹਿਬ ੨੧੯-੨੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਉਸ ਮਨੁਖ ਦੀ ਅਵਾਜ਼ ਬਣਦੇ ਹਨ, ਜੋ ਆਪਣੀ ਲਾਚਾਰ ਹਾਲਤ ਆਪਣੀ ਮਾਂ ਨੂੰ ਦੱਸ ਰਿਹਾ ਹੈ ਕਿ ਭਟਕਣ ਵਿਚ ਪਏ ਹੋਏ ਮਨ ਨੂੰ ਕੋਈ ਸਮਝਾਉਣ ਵਾਲਾ ਹੋਵੇ। ਇਹ ਮਨ ਵੇਦ, ਪੁਰਾਣ ਆਦਿ ਧਰਮ-ਗ੍ਰੰਥਾਂ ਅਤੇ ਸਿਧ-ਪੁਰਸ਼ਾਂ ਦੇ ਦੱਸੇ ਮਾਰਗ ਦੀਆਂ ਗੱਲਾਂ ਸੁਣ ਕੇ ਵੀ ਰੱਤੀ ਭਰ ਹਰੀ-ਪ੍ਰਭੂ ਦਾ ਗੁਣ-ਗਾਇਨ ਨਹੀਂ ਕਰਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਇਹ ਮਨ ਦੁਰਲੱਭ ਮਨੁਖਾ ਦੇਹੀ ਪ੍ਰਾਪਤ ਕਰਕੇ ਵੀ ਆਪਣਾ ਜੀਵਨ ਵਿਅਰਥ ਬਤੀਤ ਕਰ ਰਿਹਾ ਹੈ। ਅਸਲ ਵਿਚ ਇਹ ਜਗਤ ਪਦਾਰਥਕ ਲੋਭ-ਲਾਲਚ ਦੇ ਡਰਾਉਣੇ ਜੰਗਲ-ਬੀਆਬਾਨ ਜਿਹਾ ਹੈ, ਜਿਸ ਵਿਚ ਮਨ ਰੁਚੀ ਲੈ ਰਿਹਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਮਨੁਖ ਦੇ ਅੰਦਰ ਵੀ ਤੇ ਬਾਹਰ ਵੀ ਹਮੇਸ਼ਾ ਨਾਲ ਹੀ ਰਹਿੰਦਾ ਹੈ। ਪਰ ਮਨੁਖ ਉਸ ਦੇ ਨਾਲ ਪ੍ਰੇਮ ਹੀ ਨਹੀਂ ਪਾਉਂਦਾ। ਫਿਰ ਪਾਤਸ਼ਾਹ ਦੱਸਦੇ ਹਨ ਕਿ ਉਸ ਦੀ ਹੀ ਵਿਕਾਰਾਂ ਆਦਿ ਤੋਂ ਮੁਕਤੀ ਸਮਝਣੀ ਚਾਹੀਦੀ ਹੈ, ਜਿਸ ਦੇ ਅੰਦਰ ਪ੍ਰਭੂ ਵਸਿਆ ਹੋਇਆ ਹੈ।
Tags