Guru Granth Sahib Logo
  
ਇਹ ਸ਼ਬਦ ਵਿਕਾਰਾਂ ਵਿਚ ਫਸੇ ਹੋਏ ਮਨ ਨੂੰ ਸੰਬੋਧਨ ਹੈ। ਵਿਕਾਰਾਂ ਵਿਚ ਖਚਤ ਹੋ ਕੇ ਮਨੁਖ ਦਾ ਮਨ ਸਾਰੀ ਉਮਰ ਖੁਆਰ ਹੁੰਦਾ ਰਹਿੰਦਾ ਹੈ। ਪ੍ਰਭੂ-ਗੁਣਾਂ ਨੂੰ ਧਾਰਣ ਕਰ ਕੇ ਹੀ ਇਹ ਮਨ ਇਨ੍ਹਾਂ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਸਕਦਾ ਅਤੇ ਸੁਖੀ ਹੋ ਸਕਦਾ ਹੈ।
ਗਉੜੀ   ਮਹਲਾ

ਮਨ ਰੇ  ਕਹਾ ਭਇਓ ਤੈ ਬਉਰਾ
ਅਹਿਨਿਸਿ ਅਉਧ ਘਟੈ  ਨਹੀ ਜਾਨੈ   ਭਇਓ ਲੋਭ ਸੰਗਿ ਹਉਰਾ ॥੧॥ ਰਹਾਉ
ਜੋ ਤਨੁ ਤੈ ਅਪਨੋ ਕਰਿ ਮਾਨਿਓ   ਅਰੁ ਸੁੰਦਰ ਗ੍ਰਿਹ ਨਾਰੀ
ਇਨ ਮੈਂ ਕਛੁ ਤੇਰੋ ਰੇ ਨਾਹਨਿ   ਦੇਖੋ ਸੋਚ ਬਿਚਾਰੀ ॥੧॥
ਰਤਨ ਜਨਮੁ ਅਪਨੋ ਤੈ ਹਾਰਿਓ   ਗੋਬਿੰਦ ਗਤਿ ਨਹੀ ਜਾਨੀ
ਨਿਮਖ ਲੀਨ ਭਇਓ ਚਰਨਨ ਸਿਂਉ   ਬਿਰਥਾ ਅਉਧ ਸਿਰਾਨੀ ॥੨॥
ਕਹੁ ਨਾਨਕ  ਸੋਈ ਨਰੁ ਸੁਖੀਆ   ਰਾਮ ਨਾਮ ਗੁਨ ਗਾਵੈ
ਅਉਰ ਸਗਲ ਜਗੁ ਮਾਇਆ ਮੋਹਿਆ   ਨਿਰਭੈ ਪਦੁ ਨਹੀ ਪਾਵੈ ॥੩॥੮॥
-ਗੁਰੂ ਗ੍ਰੰਥ ਸਾਹਿਬ ੨੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਨੂੰ ਸਮਝਾਉਣ ਦੇ ਲਹਿਜ਼ੇ ਵਿਚ ਅਜਿਹੇ ਮਨੁਖ ਨੂੰ ਸਵਾਲ ਕਰ ਰਹੇ ਹਨ ਜੋ ਅਕਾਰਣ ਹੀ ਪਾਗਲ ਹੋਇਆ ਫਿਰਦਾ ਹੈ। ਕਿਉਂਕਿ ਰਾਤ-ਦਿਨ ਉਸ ਦੀ ਉਮਰ ਘੱਟ ਰਹੀ ਹੈ, ਜਿਸ ਦਾ ਉਸ ਨੂੰ ਪਤਾ ਹੀ ਨਹੀਂ ਹੈ। ਉਹ ਲੋਭ ਲਾਲਚ ਕਾਰਣ ਨਿਗੂਣਾ ਹੋ ਗਿਆਂ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੇ ਆਪਣੇ ਜਿਸ ਸਰੀਰ, ਸੋਹਣੇ ਘਰ ਅਤੇ ਇਸਤਰੀ ਨੂੰ ਆਪਣਾ ਸਮਝਿਆ ਹੋਇਆ ਹੈ। ਜੇ ਉਹ ਗਹਿਰਾਈ ਵਿਚ ਜਾ ਕੇ ਸੋਚ-ਵਿਚਾਰ ਕਰੇ ਤਾਂ ਇਨ੍ਹਾਂ ਵਿਚੋਂ ਕੁਝ ਵੀ ਉਸ ਦਾ ਆਪਣਾ ਨਹੀਂ ਹੈ।

ਪਾਤਸ਼ਾਹ ਫਿਰ ਦੱਸਦੇ ਹਨ ਕਿ ਮਨੁਖ ਨੇ ਪ੍ਰਭੂ ਦੀ ਸੋਝੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆਪਣਾ ਰਤਨ ਜਿਹਾ ਅਨਮੋਲ ਜੀਵਨ ਜੂਏ ਵਿਚ ਹਾਰਨ ਵਾਂਗ ਗਵਾ ਦਿੱਤਾ ਹੈ। ਉਸ ਨੇ ਕਦੇ ਪਲ ਭਰ ਲਈ ਵੀ ਪ੍ਰਭੂ ਦੇ ਚਰਨਾਂ ਵਿਚ ਸੁਰਤ ਨਹੀਂ ਜੋੜੀ ਤੇ ਇਸੇ ਤਰ੍ਹਾਂ ਹੀ ਆਪਣੀ ਉਮਰ ਵਿਅਰਥ ਬਤੀਤ ਕਰ ਲਈ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਉਹੀ ਮਨੁਖ ਸੁਖੀ ਰਹਿੰਦਾ ਹੈ, ਜਿਹੜਾ ਪ੍ਰਭੂ ਦਾ ਨਾਮ ਜਪਦਾ, ਭਾਵ ਸਿਮਰਨ ਕਰਦਾ ਹੈ। ਨਹੀਂ ਤਾਂ ਸਾਰਾ ਸੰਸਾਰ ਪਦਾਰਥ ਦੀ ਚਮਕ-ਦਮਕ ਨੇ ਹੀ ਉਲਝਾਇਆ ਹੋਇਆ ਹੈ, ਜਿਸ ਕਰਕੇ ਉਹ ਡਰ-ਮੁਕਤ ਜਾਂ ਅਡੋਲ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ।
Tags