Guru Granth Sahib Logo
  
ਇਸ ਸ਼ਬਦ ਵਿਚ ਮਨੁਖ ਨੂੰ ਵਿਕਾਰਾਂ ਅਤੇ ਵਿਕਾਰੀ ਮਨੁਖਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਹੈ। ਜਿਹੜਾ ਮਨੁਖ ਵਿਕਾਰਾਂ ਅਤੇ ਸੁਖ-ਦੁਖ, ਖੁਸ਼ੀ-ਗਮੀ, ਉਸਤਤਿ-ਨਿੰਦਾ, ਆਦਰ-ਨਿਰਾਦਰ ਆਦਿ ਦਵੰਦਾਂ ਤੋਂ ਉਪਰ ਉਠ ਜਾਂਦਾ ਹੈ, ਉਹ ਹੀ ਅਸਲ ਗਿਆਨਵਾਨ ਹੈ। ਪਰ ਅਜਿਹਾ ਕੋਈ ਵਿਰਲਾ ਹੀ ਹੈ।
ਸਤਿਗੁਰ ਪ੍ਰਸਾਦਿ
ਰਾਗੁ ਗਉੜੀ   ਮਹਲਾ

ਸਾਧੋ  ਮਨ ਕਾ ਮਾਨੁ ਤਿਆਗਉ
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ   ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ   ਅਉਰੁ ਮਾਨੁ ਅਪਮਾਨਾ
ਹਰਖ ਸੋਗ ਤੇ ਰਹੈ ਅਤੀਤਾ   ਤਿਨਿ ਜਗਿ ਤਤੁ ਪਛਾਨਾ ॥੧॥
ਉਸਤਤਿ ਨਿੰਦਾ ਦੋਊ ਤਿਆਗੈ   ਖੋਜੈ ਪਦੁ ਨਿਰਬਾਨਾ
ਜਨ ਨਾਨਕ  ਇਹੁ ਖੇਲੁ ਕਠਨੁ ਹੈ   ਕਿਨਹੂੰ ਗੁਰਮੁਖਿ ਜਾਨਾ ॥੨॥੧॥
-ਗੁਰੂ ਗ੍ਰੰਥ ਸਾਹਿਬ ੨੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਾਧਨਾ ਕਰਨ ਵਾਲੇ ਸਾਧਕਾਂ ਨੂੰ ਉਪਦੇਸ਼ ਕਰਦੇ ਹਨ ਕਿ ਜੇ ਉਹ ਆਪਣੀ ਸਾਧਨਾ ਵਿਚ ਸਫਲ ਹੋਣਾ ਚਾਹੁੰਦੇ ਹਨ ਤਾਂ ਉਹ ਆਪਣੇ ਮਨ ਦਾ ਮਾਣ ਛੱਡ ਦੇਣ। ਇਸ ਦੇ ਨਾਲ ਹੀ ਕਾਮਕ ਰੁਚੀਆਂ, ਕ੍ਰੋਧ ਅਤੇ ਬੁਰੇ ਲੋਕਾਂ ਦੀ ਸੰਗਤ ਤੋਂ ਦਿਨ-ਰਾਤ, ਭਾਵ ਹਮੇਸ਼ਾ ਦੂਰ ਰਹਿਣ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਮਨੁਖ ਨੂੰ ਆਪਣੇ ਦੁਖ-ਸੁਖ ਵੇਲੇ ਇਕੋ ਜਿਹੇ ਰਹਿਣਾ ਚਾਹੀਦਾ ਹੈ ਤੇ ਜੇ ਕੋਈ ਉਸ ਦਾ ਮਾਣ ਜਾਂ ਅਪਮਾਨ ਕਰੇ ਤਾਂ ਵੀ ਉਸ ਨੂੰ ਇਕੋ ਜਿਹੇ, ਭਾਵ ਸਹਿਜ ਵਿਚ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਖੁਸ਼ੀ ਅਤੇ ਗਮੀਂ ਸਮੇਂ ਬਿਲਕੁਲ ਨਿਰਲੇਪ ਰਹਿੰਦੇ ਹਨ, ਅਸਲ ਵਿਚ ਉਨ੍ਹਾਂ ਨੂੰ ਹੀ ਗਿਆਨ ਦੀ ਅਸਲ ਸੋਝੀ ਹੋਈ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਜਿਹੜਾ ਮਨੁਖ ਆਪਣੀ ਉਸਤਤਿ ਸੁਣਨ ਅਤੇ ਪਰਾਈ ਨਿੰਦਿਆ-ਚੁਗਲੀ ਕਰਨ ਦੀਆਂ ਆਦਤਾਂ ਛੱਡ ਕੇ ਅਡੋਲ ਰਹਿੰਦਾ ਹੈ, ਉਹ ਹੀ ਅਸਲ ਵਿਚ ਗਿਆਨਵਾਨ ਹੈ। ਫਿਰ ਪਾਤਸ਼ਾਹ ਦੱਸਦੇ ਹਨ ਕਿ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਬੜਾ ਮੁਸ਼ਕਲ ਕਾਰਜ ਹੈ। ਇਸ ਕਾਰਜ ਦੀ ਸੋਝੀ ਕਿਸੇ ਅਜਿਹੇ ਵਿਰਲੇ ਨੂੰ ਹੀ ਹੁੰਦੀ ਹੈ, ਜਿਹੜਾ ਗੁਰੂ ਵੱਲ ਮੁਖ ਕਰਕੇ, ਭਾਵ ਗੁਰੂ ਦੇ ਲੜ ਲੱਗ ਕੇ ਗੁਰਮਖ ਹੋ ਗਿਆ ਹੋਵੇ।
Tags