introduction
‘ਵਣਜਾਰਾ’ ਦਾ ਸ਼ਾਬਦਕ ਅਰਥ ਹੈ: ਵਣਜ-ਵਪਾਰ ਕਰਨ ਵਾਲਾ ਵਪਾਰੀ। ਆਮ ਕਰ ਕੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਵਿਚ ਘੁੰਮ-ਫਿਰ ਕੇ ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ ਵੇਚਣ ਵਾਲੇ ਵਿਅਕਤੀ ਨੂੰ ਵਣਜਾਰਾ ਕਿਹਾ ਜਾਂਦਾ ਹੈ। ਵੀਹਵੀਂ ਸਦੀ ਦੇ ਅੰਤ ਤਕ ਗਲੀਆਂ ਆਦਿ ਵਿਚ ਵਣਜਾਰੇ ਆਮ ਹੀ ਦੇਖੇ ਜਾਂਦੇ ਸਨ, ਪਰ ਹੁਣ ਇਹ ਕਿੱਤਾ ਅਤੇ ਇਸ ਨਾਲ ਜੁੜੇ ਹੋਏ ਲੋਕ ਲਗਭਗ ਅਲੋਪ ਹੀ ਹੋ ਚੁੱਕੇ ਹਨ। ਜਦੋਂ ਵਣਜਾਰੇ ਸੌਦਾ ਲੱਦ ਕੇ ਵੇਚਣ ਲਈ ਜਾਂਦੇ ਸਨ ਤਾਂ ਰਾਹ ਵਿਚ ਮਨੋਰੰਜਨ ਲਈ ਗੀਤ ਗਾਉਂਦੇ ਸਨ। ਇਨ੍ਹਾਂ ਗੀਤਾਂ ਦੀ ਤਰਜ ’ਤੇ ਹੀ ਵਣਜਾਰਾ ਲੋਕ ਕਾਵਿ-ਰੂਪ ਹੋਂਦ ਵਿਚ ਆਇਆ ਜਾਪਦਾ ਹੈ।
ਗੁਰਮਤਿ ਅਨੁਸਾਰ ਮਨੁਖ ਦਾ ਜਨਮ ਪ੍ਰਭੂ ਦੇ ਨਾਮ ਦਾ ਵਣਜ, ਭਾਵ ਸਿਮਰਨ ਕਰਦਿਆਂ ਪ੍ਰਭੂ ਦੀ ਪ੍ਰਾਪਤੀ ਲਈ ਹੋਇਆ ਹੈ। ਇਸ ਪ੍ਰਾਪਤੀ ਲਈ ਮਨੁਖ ਦਾ ਰਾਹ ਦਸੇਰਾ ਗੁਰ-ਸ਼ਬਦ, ਭਾਵ ਗੁਰਬਾਣੀ ਹੈ। ਗੁਰਬਾਣੀ ਮਨੁਖ ਨੂੰ ਪ੍ਰਭੂ ਪ੍ਰਾਪਤੀ ਲਈ ਪ੍ਰੇਰਦੀ ਹੈ। ਬਹੁਤ ਸਾਰੇ ਕਾਵਿ-ਰੂਪ ਜਾਂ ਲੋਕ ਕਾਵਿ-ਰੂਪ (ਪਹਰੇ, ਰੁਤੀ, ਥਿਤੀ, ਅਲਾਹਣੀ, ਘੋੜੀਆਂ ਆਦਿ) ਗੁਰਬਾਣੀ ਉਚਾਰਣ ਦਾ ਮਾਧਿਅਮ ਬਣੇ ...