introduction
ਸੋ ਦਰੁ
ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ਜੀ ਸਾਹਿਬ ਤੋਂ ਮਗਰੋਂ ‘ਸੋ ਦਰੁ’ ਸਿਰਲੇਖ ਹੇਠ ਪੰਨਾ ੮ ਤੋਂ ੧੦ ਤਕ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ਇਸ ਸੰਬੰਧੀ ‘ਸੋ ਦਰੁ ਪੰਚ ਸਬਦ’ ਸੂਚਨਾ ਅੰਕਤ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸੋ ਦਰੁ’ ਪੰਜ ਸ਼ਬਦਾਂ ਦਾ ਸਮੂਹ ਹੈ। ਇਨ੍ਹਾਂ ਵਿਚੋਂ ਪਹਿਲੇ ਸ਼ਬਦ ਦਾ ਅਰੰਭ ‘ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ…’ ਤੁਕ ਨਾਲ ਹੁੰਦਾ ਹੈ। ਇਸ ਤੋਂ ਹੀ ਇਨ੍ਹਾਂ ਪੰਜ ਸ਼ਬਦਾਂ ਦਾ ਸਿਰਲੇਖ ‘ਸੋ ਦਰੁ’ ਹੋਇਆ ਹੈ। ਇਹ ਸ਼ਬਦ ਇਸ ਪ੍ਰਕਾਰ ਹਨ:
੧. ਸੋ ਦਰੁ ਰਾਗੁ ਆਸਾ ਮਹਲਾ ੧॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ…॥੧॥
੨. ਆਸਾ ਮਹਲਾ ੧॥ ਸੁਣਿ ਵਡਾ ਆਖੈ ਸਭੁ ਕੋਇ॥...॥੪॥੨॥
੩. ਆਸਾ ਮਹਲਾ ੧॥ ਆਖਾ ਜੀਵਾ ਵਿਸਰੈ ਮਰਿ ਜਾਉ॥... ॥੪॥੩॥
੪. ਰਾਗ ਗੂਜਰੀ ਮਹਲਾ ੪॥ ਹਰਿ ਕੇ ਜਨ ਸਤਿਗੁਰ ਸਤਪੁਰਖਾ…॥੪॥੪॥
੫. ਰਾਗੁ ਗੂਜਰੀ ਮਹਲਾ ੫॥ ਕਾਹੇ ਰੇ ਮਨ ਚਿਤਵਹਿ ਉਦਮੁ…॥੪॥੫॥
ਇਨ੍ਹਾਂ ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਵਲੋਂ ਆਦਿ ਗ੍ਰੰਥ ਦੀ ਸੰਪਾਦਨ ...