Guru Granth Sahib Logo
  
ਪਿਛਲੇ ਸ਼ਬਦ ‘ਸੋ ਦਰੁ ਤੇਰਾ ਕੇਹਾ’ ਵਿਚ ਕਰਤਾਪੁਰਖ ਦੇ ਦਰ-ਘਰ ਦੀ ਵਿਆਪਕਤਾ ਦੀ ਸੋਝੀ ਕਰਾ ਕੇ ਉਸ ਦੀ ਰਜ਼ਾ ਵਿਚ ਵਿਚਰਨ ਦੀ ਤਾਕੀਦ ਕੀਤੀ ਹੈ। ਇਸ ਸ਼ਬਦ ਵਿਚ ਉਸ ‘ਵਡਿਓਂ-ਵਡੇ ਤੇ ਗਹਿਰ-ਗੰਭੀਰ ਗੁਣਾਂ ਦੇ ਸਾਗਰ’ ਦੀ ਬਾਤ ਪਾਈ ਹੈ, ਜਿਸ ਦੇ ਵਿਸ਼ਾਲ ਕੁਦਰਤ-ਪਸਾਰੇ ਦਾ ਕੋਈ ਅੰਤ ਨਹੀਂ ਜਾਣ ਸਕਦਾ। ਉਸ ਦਾ ਜਾਂ ਉਸ ਦੀ ਕੁਦਰਤ ਦਾ ਲੇਖਾ-ਜੋਖਾ ਕਰਨ ਦੀ ਥਾਂ ਜੀਵ ਨੂੰ ਉਸ ਦੇ ਸੱਚੇ ਨਾਮ ਨੂੰ ਹੀ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ। ਇਹ ਸੱਚਾ ਨਾਮ ਹੀ ਸਾਰਿਆਂ ਨੂੰ ਸਵਾਰਨ ਵਾਲਾ ਹੈ।
ਆਸਾ ਮਹਲਾ

ਸੁਣਿ  ਵਡਾ ਆਖੈ ਸਭੁ ਕੋਇ
ਕੇਵਡੁ ਵਡਾ   ਡੀਠਾ ਹੋਇ
ਕੀਮਤਿ ਪਾਇ ਕਹਿਆ ਜਾਇ ॥ 
ਕਹਣੈ ਵਾਲੇ ਤੇਰੇ  ਰਹੇ ਸਮਾਇ ॥੧॥
ਵਡੇ ਮੇਰੇ ਸਾਹਿਬਾ  ਗਹਿਰ ਗੰਭੀਰਾ ਗੁਣੀ ਗਹੀਰਾ
ਕੋਇ ਜਾਣੈ  ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ
ਸਭਿ ਸੁਰਤੀ ਮਿਲਿ ਸੁਰਤਿ ਕਮਾਈ
ਸਭ ਕੀਮਤਿ ਮਿਲਿ ਕੀਮਤਿ ਪਾਈ
ਗਿਆਨੀ  ਧਿਆਨੀ  ਗੁਰ ਗੁਰ ਹਾਈ
ਕਹਣੁ ਜਾਈ ਤੇਰੀ ਤਿਲੁ ਵਡਿਆਈ ॥੨॥
ਸਭਿ ਸਤ  ਸਭਿ ਤਪ  ਸਭਿ ਚੰਗਿਆਈਆ
ਸਿਧਾ ਪੁਰਖਾ ਕੀਆ ਵਡਿਆਈਆ
ਤੁਧੁ ਵਿਣੁ ਸਿਧੀ ਕਿਨੈ ਪਾਈਆ
ਕਰਮਿ ਮਿਲੈ  ਨਾਹੀ ਠਾਕਿ ਰਹਾਈਆ ॥੩॥
ਆਖਣ ਵਾਲਾ ਕਿਆ ਵੇਚਾਰਾ
ਸਿਫਤੀ ਭਰੇ ਤੇਰੇ ਭੰਡਾਰਾ
ਜਿਸੁ ਤੂ ਦੇਹਿ  ਤਿਸੈ ਕਿਆ ਚਾਰਾ
ਨਾਨਕ  ਸਚੁ ਸਵਾਰਣਹਾਰਾ ॥੪॥੨॥
-ਗੁਰੂ ਗ੍ਰੰਥ ਸਾਹਿਬ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags