Guru Granth Sahib Logo
  
ਪਿਛਲੇ ਸ਼ਬਦ ‘ਸੁਣਿ ਵਡਾ ਆਖੈ ਸਭੁ ਕੋਇ’ ਵਿਚ ਵਡਿਓਂ-ਵਡੇ ਸਾਹਿਬ (ਕਰਤਾਪੁਰਖ) ਦੀ ਵਡਿਆਈ ਦਰਸਾਈ ਹੈ। ਵਿਚਾਰ ਅਧੀਨ ਸ਼ਬਦ ਵਿਚ ਉਸ ਸੱਚੇ ਸਾਹਿਬ ਦੇ ਸੱਚੇ ਨਾਮ ਦੀ ਮਹਿਮਾ ਹੈ। ਜਿਨ੍ਹਾਂ ਮਨੁਖਾਂ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਨਾਮ ਤੋਂ ਬਗੈਰ ਜੀਅ ਨਹੀਂ ਸਕਦੇ। ਉਨ੍ਹਾਂ ਨੂੰ ਹਰ ਵੇਲੇ ਨਾਮ ਦੀ ਭੁਖ ਲੱਗੀ ਰਹਿੰਦੀ ਹੈ। ਇਸ ਭੁਖ ਦੀ ਤ੍ਰਿਪਤੀ ਲਈ ਉਹ ਨਾਮ ਰੂਪੀ ਭੋਜਨ ਛਕਦੇ ਰਹਿੰਦੇ ਹਨ, ਜਿਸ ਸਦਕਾ ਜੀਵਨ ਵਿਚ ਆਉਣ ਵਾਲੇ ਦੁਖ ਆਦਿ ਉਨ੍ਹਾਂ ‘ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ।
ਆਸਾ ਮਹਲਾ

ਆਖਾ ਜੀਵਾ   ਵਿਸਰੈ ਮਰਿ ਜਾਉ
ਆਖਣਿ ਅਉਖਾ ਸਾਚਾ ਨਾਉ
ਸਾਚੇ ਨਾਮ ਕੀ ਲਾਗੈ ਭੂਖ
ਉਤੁ ਭੂਖੈ  ਖਾਇ ਚਲੀਅਹਿ ਦੂਖ ॥੧॥
ਸੋ ਕਿਉ ਵਿਸਰੈ ਮੇਰੀ ਮਾਇ
ਸਾਚਾ ਸਾਹਿਬੁ  ਸਾਚੈ ਨਾਇ ॥੧॥ ਰਹਾਉ
ਸਾਚੇ ਨਾਮ ਕੀ ਤਿਲੁ ਵਡਿਆਈ
ਆਖਿ ਥਕੇ  ਕੀਮਤਿ ਨਹੀ ਪਾਈ
ਜੇ ਸਭਿ ਮਿਲਿ ਕੈ ਆਖਣ ਪਾਹਿ
ਵਡਾ ਹੋਵੈ  ਘਾਟਿ ਜਾਇ ॥੨॥
ਨਾ ਓਹੁ ਮਰੈ  ਹੋਵੈ ਸੋਗੁ
ਦੇਦਾ ਰਹੈ  ਚੂਕੈ ਭੋਗੁ
ਗੁਣੁ ਏਹੋ  ਹੋਰੁ ਨਾਹੀ ਕੋਇ
ਨਾ ਕੋ ਹੋਆ  ਨਾ ਕੋ ਹੋਇ ॥੩॥
ਜੇਵਡੁ ਆਪਿ  ਤੇਵਡ ਤੇਰੀ ਦਾਤਿ
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ
ਖਸਮੁ ਵਿਸਾਰਹਿ ਤੇ ਕਮਜਾਤਿ
ਨਾਨਕ  ਨਾਵੈ ਬਾਝੁ ਸਨਾਤਿ ॥੪॥੩॥
-ਗੁਰੂ ਗ੍ਰੰਥ ਸਾਹਿਬ ੯-੧੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags