ਸੋ ਦਰੁ
ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ਜੀ ਸਾਹਿਬ ਤੋਂ ਮਗਰੋਂ ‘ਸੋ ਦਰੁ’ ਸਿਰਲੇਖ ਹੇਠ ਪੰਨਾ ੮ ਤੋਂ ੧੦ ਤਕ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ
ਉਹ ਪਾਵਨ ਬੀੜ (ਜਾਂ ਉਸ ਦੇ ਉਤਾਰੇ) ਜੋ ਗੁਰੂ ਅਰਜਨ ਸਾਹਿਬ ਵੱਲੋਂ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਰਾਮਸਰ, ਅੰਮ੍ਰਿਤਸਰ ਵਿਖੇ ੧੬੦੪ ਈ. ਵਿਚ ਲਿਖਵਾਈ ਗਈ। ਇਸ ਵਿਚ ਮਹਲਾ ੯ ਦੀ ਬਾਣੀ ਅੰਕਤ ਨਹੀਂ ਹੈ। ਇਹ ਬੀੜ ਇਸ ਸਮੇਂ ਕਰਤਾਰਪੁਰ (ਜਲੰਧਰ, ਪੰਜਾਬ) ਵਿਖੇ ਸੋਢੀ ਪਰਵਾਰ ਕੋਲ ਮੰਨੀ ਜਾਂਦੀ ਹੈ। ਇਸੇ ਲਈ ਇਸ ਨੂੰ ‘ਕਰਤਾਰਪੁਰੀ ਬੀੜ’ ਕਿਹਾ ਜਾਂਦਾ ਹੈ। -ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੫੪-੫੫
ਦੇ ‘ਤਤਕਰਾ ਰਾਗਾਂ ਕਾ’ ਵਿਚ ਇਸ ਸੰਬੰਧੀ ‘ਸੋ ਦਰੁ ਪੰਚ ਸਬਦ’
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੩੭
ਸੂਚਨਾ ਅੰਕਤ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸੋ ਦਰੁ’ ਪੰਜ ਸ਼ਬਦਾਂ ਦਾ ਸਮੂਹ ਹੈ। ਇਨ੍ਹਾਂ ਵਿਚੋਂ ਪਹਿਲੇ ਸ਼ਬਦ ਦਾ ਅਰੰਭ ‘ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ…’ ਤੁਕ ਨਾਲ ਹੁੰਦਾ ਹੈ। ਇਸ ਤੋਂ ਹੀ ਇਨ੍ਹਾਂ ਪੰਜ ਸ਼ਬਦਾਂ ਦਾ ਸਿਰਲੇਖ ‘ਸੋ ਦਰੁ’ ਹੋਇਆ ਹੈ। ਇਹ ਸ਼ਬਦ ਇਸ ਪ੍ਰਕਾਰ ਹਨ:
੧. ਸੋ ਦਰੁ ਰਾਗੁ ਆਸਾ ਮਹਲਾ ੧॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ…॥੧॥
੨. ਆਸਾ ਮਹਲਾ ੧॥ ਸੁਣਿ ਵਡਾ ਆਖੈ ਸਭੁ ਕੋਇ॥...॥੪॥੨॥
੩. ਆਸਾ ਮਹਲਾ ੧॥ ਆਖਾ ਜੀਵਾ ਵਿਸਰੈ ਮਰਿ ਜਾਉ॥... ॥੪॥੩॥
੪. ਰਾਗ ਗੂਜਰੀ ਮਹਲਾ ੪॥ ਹਰਿ ਕੇ ਜਨ ਸਤਿਗੁਰ ਸਤਪੁਰਖਾ…॥੪॥੪॥
੫. ਰਾਗੁ ਗੂਜਰੀ ਮਹਲਾ ੫॥ ਕਾਹੇ ਰੇ ਮਨ ਚਿਤਵਹਿ ਉਦਮੁ…॥੪॥੫॥
ਇਨ੍ਹਾਂ ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਵਲੋਂ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਇਸ ਸਿਰਲੇਖ ਅਧੀਨ ਦਰਜ ਕੀਤਾ ਗਿਆ।
ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ ੨੪੨
ਸਿਖ ਰਹਿਤ ਮਰਿਆਦਾ ਅਨੁਸਾਰ ਇਹ ਸ਼ਬਦ ਸਿਖਾਂ ਵਲੋਂ ਸ਼ਾਮ ਨੂੰ ਪੜ੍ਹੀ ਜਾਂਦੀ ਬਾਣੀ ‘ਸੋ ਦਰੁ ਰਹਰਾਸਿ’
ਇਸ ਬਾਰੇ ਹੋਰ ਜਾਣਕਾਰੀ ‘ਸੋ ਪੁਰਖੁ’ ਵਾਲੇ ਸ਼ਬਦ ਵਿਚ ਦਿਤੀ ਗਈ ਹੈ।
ਦਾ ਅੰਗ ਹਨ।
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਪੋਥੀ ਪਹਿਲੀ, ਪੰਨਾ ੮
ਅਨੁਸਾਰ ‘ਸੋ ਦਰੁ’ ਵਿਚ “ਇਕੋ ਸ਼ਬਦ ਸ਼ਾਮਲ ਹੈ।...ਰਾਗਾਂ ਦੇ ਤਤਕਰੇ ਵਿਚ ਵੀ ਇਸੇ ਸ਼ਬਦ ਨੂੰ ‘ਸੋ ਦਰੁ’ ਕਿਹਾ ਹੈ” ਦਰੁਸਤ ਨਹੀਂ ਹੈ। ਇਹ ਵਿਚਾਰ ਆਸਾ ਰਾਗ ਵਿਚਲੇ ਸ਼ਬਦ (ਪੰਨਾ ੩੪੭) ਬਾਰੇ ਤਾਂ ਠੀਕ ਹੋ ਸਕਦਾ ਹੈ, ਪਰੰਤੂ ‘ਸੋ ਦਰੁ ਪੰਚ ਸਬਦ’ ਬਾਰੇ ਠੀਕ ਨਹੀਂ ਹੈ। ਭਾਈ ਜੋਧ ਸਿੰਘ
ਭਾਈ ਜੋਧ ਸਿੰਘ, ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਨਾ ੪
ਵਲੋਂ ਕਰਤਾਰਪੁਰੀ ਬੀੜ ਦਾ ਦਿਤਾ ਤਤਕਰਾ ਵੀ ਇਨ੍ਹਾਂ ਨੂੰ ਪੰਜ ਸ਼ਬਦਾਂ ਦਾ ਸਮੂਹ ਹੀ ਦਰਸਾਉਂਦਾ ਹੈ। ਇਨ੍ਹਾਂ ਸ਼ਬਦਾਂ ਦੇ ਅੰਤ ਵਿਚ ਆਉਂਦਾ ਅੰਕ-ਪ੍ਰਬੰਧ (੧, ੨, ੩, ੪, ੫) ਵੀ ਇਸੇ ਦੀ ਹੀ ਤਸਦੀਕ ਕਰਦਾ ਹੈ।
ਸ਼ਬਦ ੧
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ
‘ਸੋ ਦਰੁ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਪਹਿਲਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮-੯ ਉਪਰ ਦਰਜ ਇਸ ਸ਼ਬਦ ਦਾ ਬਾਈ ਤੁਕਾਂ ਦਾ ਇਕ ਹੀ ਬੰਦ ਹੈ।
ਇਹ ਸ਼ਬਦ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਆਸਾ ਰਾਗ ਵਿਚ ਉਚਾਰਿਆ ਗਿਆ ਹੈ।
‘ਸੋ ਦਰੁ’ ਵਾਲਾ ਇਹ ਸ਼ਬਦ ‘ਜਪੁ’ ਜੀ ਸਾਹਿਬ ਦੀ ਸਤਾਈਵੀਂ ਪਉੜੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਉਪਰ ਰਾਗ ਆਸਾ ਵਿਚ ਵੀ ਦਰਜ ਹੈ। ‘ਜਪੁ’ ਜੀ ਵਾਲੇ ਸ਼ਬਦ ਦਾ ਦੂਜਿਆਂ ਦੋਵਾਂ ਨਾਲੋਂ ਕੁਝ ਫਰਕ ਹੈ। ਫਰੀਦਕੋਟੀ ਟੀਕੇ ਦੀ ਇਹ ਧਾਰਣਾ ਦਰੁਸਤ ਜਾਪਦੀ ਹੈ ਕਿ ਇਹ ਅਸਲ ਵਿਚ ਦੋ ਹੀ ਸ਼ਬਦ ਹਨ। ਇਕ ‘ਜਪੁ’ ਜੀ ਸਾਹਿਬ ਵਾਲਾ ਤੇ ਦੂਜਾ ਆਸਾ ਰਾਗ ਵਾਲਾ। ਆਸਾ ਰਾਗ ਵਾਲਾ ਸ਼ਬਦ ਹੀ ‘ਸੋ ਦਰੁ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚ ਆਇਆ ਹੈ। ‘ਸੋ ਦਰੁ’ ਅਤੇ ਰਾਗ ਆਸਾ ਵਾਲੇ ਸ਼ਬਦਾਂ ਵਿਚ ਬੜਾ ਮਾਮੂਲੀ ਜਿਹਾ ਅੰਤਰ ਹੈ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੧, ਪੰਨਾ, ੨੯
ਡਾ. ਵਿਕਰਮ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸਮੇਂ “ਸ਼ੁਰੂ ਵਿਚ ਇਸ ਬਾਣੀ ਵਿਚ ਕੇਵਲ ਇਕ ਸ਼ਬਦ ‘ਸੋ ਦਰੁ ਤੇਰਾ ਕੇਹਾ…’ ਹੀ ਹੁੰਦਾ ਸੀ।”
ਡਾ. ਵਿਕਰਮ ਸਿੰਘ, ਗੁਰੂ ਸਾਹਿਬਾਨ ਤੇ ਗੁਰਖਾਲਸਾ ਵਲੋਂ ਪ੍ਰਵਾਨਿਤ ਸੋ ਦਰੁ ਰਹਰਾਸਿ ਦਾ ਸਰੂਪ, ਪੰਨਾ ੪ (ਅਪ੍ਰਕਾਸ਼ਤ ਖੋਜ-ਪਤਰ)
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਨਿਵਾਸ ਦੌਰਾਨ ਸੰਧਿਆ ਵੇਲੇ ਇਸ ਸ਼ਬਦ ਦੇ ਗਾਏ ਜਾਣ ਵੱਲ ਸੰਕੇਤ ਕੀਤਾ ਹੈ: ਸੰਝੈ ਸੋਦਰ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। -ਵਾਰ ੬, ਪਉੜੀ ੩
ਇਸ ਸ਼ਬਦ ਵਿਚ ਸ੍ਰਿਸ਼ਟੀ ਦੇ ਸਮੁੱਚੇ ਤੱਤਾਂ ਅਤੇ ਜੀਵਾਂ ਵਲੋਂ ਅਣਗਿਣਤ ਵਿਧੀਆਂ ਨਾਲ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਦਾ ਵਰਣਨ ਹੋਇਆ ਹੈ। ਪਉਣ, ਪਾਣੀ, ਅੱਗ ਆਦਿ ਸਾਰੇ ਤੱਤ ਪ੍ਰਭੂ ਦੇ ਗੁਣ ਗਾਉਂਦੇ ਹਨ। ਧਰਮਰਾਜ, ਚਿਤ੍ਰਗੁਪਤ, ਸ਼ਿਵ, ਬ੍ਰਹਮਾ, ਦੇਵੀ, ਇੰਦਰ ਆਦਿ ਸਾਰੇ ਦੇਵੀ-ਦੇਵਤੇ ਤੇ ਸਿਧ, ਜਤੀ, ਸਤੀ, ਸੰਤੋਖੀ, ਪੰਡਿਤ, ਜੋਧੇ, ਵਡੇ-ਵਡੇ ਸੂਰਮੇ, ਸੁੰਦਰੀਆਂ ਆਦਿ ਸਾਰੇ ਪ੍ਰਭੂ ਦਾ ਹੀ ਗੁਣਗਾਨ ਕਰਦੇ ਹਨ। ਖੰਡ, ਮੰਡਲ, ਬ੍ਰਹਮੰਡ, ਸੁਰਗ, ਪਤਾਲ ਆਦਿ ਦੇ ਸਮੁੱਚੇ ਲੋਕ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਹਨ। ਜਿਸ ਤਰਾਂ ਇਸ ਸ਼ਬਦ ਵਿਚ ਸਮੁੱਚੀ ਸ੍ਰਿਸ਼ਟੀ ਵਲੋਂ ਪ੍ਰਭੂ ਦੇ ਗੁਣ ‘ਗਾਉਣ’ ਦਾ ਵਰਣਨ ਕੀਤਾ ਗਿਆ ਹੈ, ਉਸੇ ਮੁਹਾਵਰੇ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਕੁਝ ਹੋਰ ਸ਼ਬਦਾਂ ਵਿਚ ਵੀ ਸਮੁੱਚੀ ਸ੍ਰਿਸ਼ਟੀ ਵਲੋਂ ਪ੍ਰਭੂ ਦਾ ‘ਸਿਮਰਨ ਕਰਨ’, ਉਸ ਦੀ ‘ਭਗਤੀ ਕਰਨ’ ਅਤੇ ਉਸ ਦੇ ‘ਭੈ ਵਿਚ ਚਲਣ’ ਦਾ ਵਰਣਨ ਹੋਇਆ ਹੈ। ਅਸਲ ਵਿਚ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਨਾ, ਪ੍ਰਭੂ ਦਾ ਸਿਮਰਨ ਕਰਨਾ, ਪ੍ਰਭੂ ਦੀ ਭਗਤੀ ਕਰਨੀ ਤੇ ਪ੍ਰਭੂ ਦੇ ਭੈ ਜਾਂ ਅਨੁਸ਼ਾਸਨ ਵਿਚ ਰਹਿਣਾ ਇਕੋ ਭਾਵ ਨੂੰ ਪਰਗਟ ਕਰਦੇ ਹਨ। ਇਹ ਸਾਰੀਆਂ ਕਾਵਿਕ ਜੁਗਤਾਂ ਦ੍ਰਿੜ ਕਰਾਉਂਦੀਆਂ ਹਨ ਕਿ ਸਾਰੀ ਕੁਦਰਤ ਪ੍ਰਭੂ ਦੇ ਭਾਣੇ ਅਧੀਨ ਹੀ ਕਾਰਜਸ਼ੀਲ ਹੈ। ਜੋ ਕੁਝ ਉਸ ਪ੍ਰਭੂ ਨੂੰ ਚੰਗਾ ਲਗਦਾ ਹੈ, ਉਹ ਉਹੀ ਕੁਝ ਕਰਦਾ ਹੈ। ਉਸ ਦੇ ਭਾਣੇ ਅੱਗੇ ਕੋਈ ਹੀਲ-ਹੁੱਜਤ ਨਹੀਂ ਕੀਤੀ ਜਾ ਸਕਦੀ। ਪ੍ਰਭੂ ਹੀ ਸਮੁੱਚੀ ਸ੍ਰਿਸ਼ਟੀ ਦਾ ਕਰਤਾ ਤੇ ਸੁਆਮੀ ਹੈ। ਮਨੁਖ ਨੂੰ ਉਸ ਦੀ ਰਜ਼ਾ ਵਿਚ ਰਾਜੀ ਰਹਿਣਾ ਹੀ ਜੋਗ ਹੈ।
ਇਸ ਸ਼ਬਦ ਨਾਲ ਮਿਲਦੇ-ਜੁਲਦੇ ਭਾਵਾਂ ਵਾਲੇ ਕੁਝ ਸ਼ਬਦ ਹੇਠਾਂ ਦਿਤੇ ਜਾਂਦੇ ਹਨ:
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥ ਸਿਮਰਹਿ ਜਖ੍ਯਿ
'ਜਖਿ' ਦੇ 'ਖ' ਹੇਠ ਯਕਸ਼-ਚਿੰਨ੍ਹ ਹੈ, ਪਰ ਇਥੇ ਅੱਧਾ 'ਯ' ਲਿਖੀਏ ਤਾਂ ਇਸ ਤਰ੍ਹਾਂ ਬਣ ਜਾਂਦਾ ਹੈ... ਇਹ ਫੌਂਟ ਦੀ ਸਮਸਿਆ ਹੈ ਕਿਉਂਕਿ ਕਿਸੇ ਵੀ ਫੌਂਟ ਵਿਚ ਪੈਰ ਵਿਚ ਅੱਧਾ ਯ ਨਹੀਂ ਪੈਂਦਾ। ਅਗੇ ਜਾ ਕੇ ਵੀ ਇਹ ਸਮੱਸਿਆ ਆਵੇਗੀ ਜਿਵੇਂ ਭਟ ਸਾਹਿਬਾਨ ਦੇ ਨਾਂਵਾ ‘ਚ।
ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥ ਸਿਮਰਹਿ ਬਨ ਪਰਬਤ ਅਉਧੂਤਾ ॥ ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ ਸਿਮਰਹਿ ਥੂਲ ਸੂਖਮ ਸਭਿ ਜੰਤਾ ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ ਸਿਮਰਹਿ ਨਰ ਨਾਰੀ ਆਸਰਮਾ ॥ ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥ ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥… -ਗੁਰੂ ਗ੍ਰੰਥ ਸਾਹਿਬ ੧੦੮੦
...ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥ -ਗੁਰੂ ਗ੍ਰੰਥ ਸਾਹਿਬ ੯੪੮
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥ -ਗੁਰੂ ਗ੍ਰੰਥ ਸਾਹਿਬ ੪੬੫
ਸ਼ਬਦ ੨
‘ਸੋ ਦਰੁ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯ ਉਪਰ ਹੈ। ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਆਸਾ ਰਾਗ ਵਿਚ ਪੰਨਾ ੩੪੮-੩੪੯ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨’ ਹੈ।
ਸ਼ਬਦ ੩
‘ਸੋ ਦੁਰ’ ਸਿਰਲੇਖ ਹੇਠ ਪੰਜ ਸ਼ਬਦਾਂ ਵਿਚੋਂ ਇਹ ਤੀਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯ ਤੋਂ ੧੦ ਉਪਰ ਦਰਜ ਹੈ। ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਆਸਾ ਰਾਗ ਵਿਚ ਪੰਨਾ ੩੪੯ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਵੀ ਇਸ ਦਾ ਸਿਰਲੇਖ ‘ਆਸਾ ਮਹਲਾ ੧’ ਹੀ ਹੈ।
ਸ਼ਬਦ ੪
‘ਸੋ ਦਰੁ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਚਉਥਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦ ਉਪਰ ਦਰਜ ਹੈ। ਇਹ ਸ਼ਬਦ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਰਾਗ ਗੂਜਰੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਗੂਜਰੀ ਰਾਗ ਵਿਚ ਪੰਨਾ ੪੯੨ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧’ ਹੈ।
ਸ਼ਬਦ ੫
‘ਸੋ ਦੁਰ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਅਖੀਰਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦ ਉਪਰ ਦਰਜ ਹੈ। ਇਹ ਸ਼ਬਦ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਗੂਜਰੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਗੂਜਰੀ ਰਾਗ ਵਿਚ ਪੰਨਾ ੪੯੫ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਗੂਜਰੀ ਮਹਲਾ ੫ ਚਉਪਦੇ ਘਰੁ ੧’ ਹੈ।