Guru Granth Sahib Logo
  
ਪਿਛਲੇ ਸ਼ਬਦ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਿਚ ਸੱਚੇ ਸਾਹਿਬ ਦੇ ਸੱਚੇ ਨਾਮ ਦੀ ਮਹਿਮਾ ਦਰਸਾਈ ਗਈ ਹੈ। ਵਿਚਾਰ ਅਧੀਨ ਸ਼ਬਦ ਵਿਚ ਨਾਮ ਪ੍ਰਾਪਤੀ ਦੇ ਸਰੋਤ ਬਾਰੇ ਦਸਿਆ ਹੈ। ਗੁਰੂ (ਸ਼ਬਦ) ਹੀ ਜੀਵ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਸਕਦਾ ਹੈ। ਉਸ ਦੀ ਕਿਰਪਾ ਨਾਲ ਹੀ ਨਾਮ, ਜਗਿਆਸੂ ਦਾ ਜੀਵਨ-ਅਧਾਰ ਅਤੇ ਜੀਵਨ-ਜਾਚ ਬਣ ਸਕਦਾ ਹੈ। ਜਿਨ੍ਹਾਂ ਵਡਭਾਗੇ ਜੀਵਾਂ ਨੂੰ ਗੁਰੂ-ਪਰਾਇਣ ਜਗਿਆਸੂਆਂ ਦੀ ਸੰਗਤ ਮਿਲ ਜਾਂਦੀ ਹੈ, ਉਹ ਨਾਮ-ਰਸ ਪ੍ਰਾਪਤ ਕਰ ਲੈਂਦੇ ਹਨ।
ਰਾਗੁ ਗੂਜਰੀ ਮਹਲਾ

ਹਰਿ ਕੇ ਜਨ ਸਤਿਗੁਰ ਸਤਪੁਰਖਾ   ਬਿਨਉ ਕਰਉ ਗੁਰ ਪਾਸਿ
ਹਮ ਕੀਰੇ ਕਿਰਮ  ਸਤਿਗੁਰ ਸਰਣਾਈ   ਕਰਿ ਦਇਆ ਨਾਮੁ ਪਰਗਾਸਿ ॥੧॥
ਮੇਰੇ ਮੀਤ ਗੁਰਦੇਵ   ਮੋ ਕਉ ਰਾਮ ਨਾਮੁ ਪਰਗਾਸਿ
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ   ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ
ਹਰਿ ਜਨ ਕੇ ਵਡ ਭਾਗ ਵਡੇਰੇ   ਜਿਨ ਹਰਿ ਹਰਿ ਸਰਧਾ ਹਰਿ ਪਿਆਸ
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ   ਮਿਲਿ ਸੰਗਤਿ ਗੁਣ ਪਰਗਾਸਿ ॥੨॥
ਜਿਨ ਹਰਿ  ਹਰਿ  ਹਰਿ ਰਸੁ ਨਾਮੁ ਪਾਇਆ   ਤੇ ਭਾਗਹੀਣ ਜਮ ਪਾਸਿ
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ   ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ   ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ
ਧਨੁ ਧੰਨੁ ਸਤਸੰਗਤਿ  ਜਿਤੁ ਹਰਿ ਰਸੁ ਪਾਇਆ   ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥
-ਗੁਰੂ ਗ੍ਰੰਥ ਸਾਹਿਬ ੧੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags