Guru Granth Sahib Logo
  
‘ਸੋ ਦਰੁ’ ਦਾ ਅਰਥ, ‘ਉਹ ਦਰ ਜਾਂ ਦਰਬਾਰ’ ਹੈ। ਉਹ ਦਰ-ਘਰ ਜਿਥੇ ਕਰਤਾਪੁਰਖ ਦਾ ਵਾਸਾ ਹੈ। ਕਰਤਾਪੁਰਖ ਵਾਂਗ ਉਸ ਦਾ ਦਰ-ਘਰ ਵੀ ਸਾਰੇ ਸਮਿਆਂ ਅਤੇ ਸਥਾਨਾਂ ਵਿਚ ਵਿਆਪਕ ਹੈ। ਇਸ ਰਹਸ ਦੀ ਸੋਝੀ ਹੋਣ ‘ਤੇ ਪ੍ਰਤੀਤ ਹੁੰਦਾ ਹੈ ਕਿ ਸਾਰੀ ਦ੍ਰਿਸ਼ਟ-ਅਦ੍ਰਿਸ਼ਟ ਕੁਦਰਤ ਤੇ ਉਸ ਦੇ ਸਾਰੇ ਪ੍ਰਕਿਰਤਕ ਤੱਤ, ਸਭ ਇਤਿਹਾਸਕ, ਮਿਥਿਹਾਸਕ, ਧਾਰਮਕ ਤੇ ਸੰਸਾਰਕ ਪਾਤਰ ਅਤੇ ਸਾਰੇ ਖੰਡ-ਬ੍ਰਹਿਮੰਡ ਕਰਤਾ ਪੁਰਖ ਨੂੰ ਹੀ ਗਾ ਰਹੇ ਹਨ। ਉਸ ਦੇ ਹੀ ਭਾਣੇ ਅਧੀਨ ਵਿਚਰ ਰਹੇ ਹਨ। ਉਹ ਆਪ ਹੀ ਸਾਰਿਆਂ ਦਾ ਮਾਲਕ ਹੈ। ਸਾਰਿਆਂ ਦੀ ਸਾਰ-ਸੰਭਾਲ ਕਰਨ ਵਾਲਾ ਹੈ। ਮਨੁਖ ਨੂੰ ਉਸੇ ਦੀ ਹੀ ਉਸਤਤਿ ਕਰਨੀ ਚਾਹੀਦੀ ਅਤੇ ਉਸੇ ਦੀ ਹੀ ਰਜ਼ਾ ਵਿਚ ਰਾਜੀ ਰਹਿਣਾ ਚਾਹੀਦਾ ਹੈ।
ਸੋ ਦਰੁ  ਰਾਗੁ ਆਸਾ  ਮਹਲਾ
ਸਤਿਗੁਰ ਪ੍ਰਸਾਦਿ

ਸੋ ਦਰੁ ਤੇਰਾ ਕੇਹਾ  ਸੋ ਘਰੁ ਕੇਹਾ   ਜਿਤੁ ਬਹਿ ਸਰਬ ਸਮਾਲੇ
ਵਾਜੇ ਤੇਰੇ ਨਾਦ ਅਨੇਕ ਅਸੰਖਾ   ਕੇਤੇ ਤੇਰੇ ਵਾਵਣਹਾਰੇ
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ   ਕੇਤੇ ਤੇਰੇ ਗਾਵਣਹਾਰੇ
ਗਾਵਨਿ ਤੁਧਨੋ ਪਵਣੁ  ਪਾਣੀ  ਬੈਸੰਤਰੁ   ਗਾਵੈ ਰਾਜਾ ਧਰਮੁ ਦੁਆਰੇ
ਗਾਵਨਿ ਤੁਧਨੋ ਚਿਤੁ ਗੁਪਤੁ  ਲਿਖਿ ਜਾਣਨਿ   ਲਿਖਿ ਲਿਖਿ ਧਰਮੁ ਬੀਚਾਰੇ
ਗਾਵਨਿ ਤੁਧਨੋ ਈਸਰੁ  ਬ੍ਰਹਮਾ  ਦੇਵੀ   ਸੋਹਨਿ ਤੇਰੇ ਸਦਾ ਸਵਾਰੇ
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ   ਦੇਵਤਿਆ ਦਰਿ ਨਾਲੇ
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ   ਗਾਵਨਿ ਤੁਧਨੋ ਸਾਧ ਬੀਚਾਰੇ
ਗਾਵਨਿ ਤੁਧਨੋ ਜਤੀ  ਸਤੀ  ਸੰਤੋਖੀ   ਗਾਵਨਿ ਤੁਧਨੋ ਵੀਰ ਕਰਾਰੇ
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ   ਜੁਗੁ ਜੁਗੁ ਵੇਦਾ ਨਾਲੇ
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ   ਸੁਰਗੁ ਮਛੁ ਪਇਆਲੇ
ਗਾਵਨਿ ਤੁਧਨੋ ਰਤਨ ਉਪਾਏ ਤੇਰੇ   ਅਠਸਠਿ ਤੀਰਥ ਨਾਲੇ
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ   ਗਾਵਨਿ ਤੁਧਨੋ ਖਾਣੀ ਚਾਰੇ
ਗਾਵਨਿ ਤੁਧਨੋ ਖੰਡ  ਮੰਡਲ  ਬ੍ਰਹਮੰਡਾ   ਕਰਿ ਕਰਿ ਰਖੇ ਤੇਰੇ ਧਾਰੇ
ਸੇਈ ਤੁਧਨੋ ਗਾਵਨਿ  ਜੋ ਤੁਧੁ ਭਾਵਨਿ   ਰਤੇ ਤੇਰੇ ਭਗਤ ਰਸਾਲੇ ॥  
ਹੋਰਿ ਕੇਤੇ ਤੁਧਨੋ ਗਾਵਨਿ  ਸੇ ਮੈ ਚਿਤਿ ਆਵਨਿ   ਨਾਨਕੁ ਕਿਆ ਬੀਚਾਰੇ
ਸੋਈ ਸੋਈ ਸਦਾ ਸਚੁ ਸਾਹਿਬੁ   ਸਾਚਾ  ਸਾਚੀ ਨਾਈ
Bani footnote ਪ੍ਰੋ. ਸਾਹਿਬ ਸਿੰਘ ਤੋਂ ਇਲਾਵਾ ਬਾਕੀ ਲਗਭਗ ਸਾਰੇ ਟੀਕਾਕਾਰਾਂ ਨੇ ਇਸ ਤੁਕ ਅਤੇ ਇਸ ਤੋਂ ਅਗਲੀਆਂ ਦੋ ਤੁਕਾਂ ਦਾ ਪ੍ਰਚਲਤ ਬਿਸਰਾਮ ਹੀ ਠੀਕ ਮੰਨਿਆ ਹੈ। ਸੰਗੀਤ, ਕਾਵਿ-ਚਾਲ ਅਤੇ ਲੈਅ ਅਨੁਸਾਰ ਵੀ ਇਹੀ ਪਾਠ ਦਰੁਸਤ ਹੈ। ਇਸ ਤੁਕ ਦੇ ਬਾਅਦ ਆਉਣ ਵਾਲੀਆਂ ਤੁਕਾਂ ਦੇ ਅੰਤਲੇ ਭਾਗ ਇਸ ਬਿਸਰਾਮ ਨਾਲ ਹੀ ਮੇਲ ਖਾਂਦੇ ਹਨ: ...ਸਾਚਾ ਸਾਚੀ ਨਾਈ ॥ ….ਰਚਨਾ ਜਿਨਿ ਰਚਾਈ ॥ ….ਮਾਇਆ ਜਿਨਿ ਉਪਾਈ ॥

ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ  
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ  
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਕਰਣਾ ਜਾਈ  
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
-ਗੁਰੂ ਗ੍ਰੰਥ ਸਾਹਿਬ ੮-੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags