Guru Granth Sahib Logo
  
ਪਿਛਲੇ ਸ਼ਬਦ ‘ਹਰਿ ਕੇ ਜਨ ਸਤਿਗੁਰ ਸਤਪੁਰਖਾ’ ਵਿਚ ਨਾਮ-ਪ੍ਰਾਪਤੀ ਦੇ ਸਾਧਨ ਗੁਰੂ ਤੇ ਗੁਰੂ-ਪਰਾਇਣ ਸੰਗਤ ਲਈ ਬੇਨਤੀ ਹੈ। ਵਿਚਾਰ ਅਧੀਨ ਸ਼ਬਦ ਵਿਚ ਸੰਸਾਰ ਤੋਂ ਪਾਰ-ਉਤਾਰੇ ਅਤੇ ਪਰਮ-ਪਦ ਦੀ ਪ੍ਰਾਪਤੀ ਲਈ ਸਤਸੰਗਤਿ ਤੇ ਗੁਰੂ ਕਿਰਪਾ ਦੀ ਮਹੱਤਤਾ ਦਰਸਾਈ ਹੈ। ਗੁਰ ਕਿਰਪਾ ਦੇ ਪਾਤਰ ਬਣਨ ਲਈ ਮਨ ਨੂੰ ਸਮਝਾਇਆ ਗਿਆ ਹੈ ਕਿ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਇਕ ਹਰੀ ਹੀ ਹੈ। ਜੀਵ ਨੂੰ ਕੇਵਲ ਆਪਣੀ ਰੋਜੀ-ਰੋਟੀ ਕਮਾਉਣ ਦੀ ਚਿੰਤਾ ਵਿਚ ਹੀ ਫਸਿਆ ਨਹੀਂ ਰਹਿਣਾ ਚਾਹੀਦਾ। ਆਤਮਕ ਤ੍ਰਿਪਤੀ ਲਈ ਸਤਸੰਗਤਿ ਰਾਹੀਂ ਗੁਰੂ ਉਪਦੇਸ ਨੂੰ ਕਮਾਉਣ ਦਾ ਜਤਨ ਵੀ ਕਰਨਾ ਚਾਹੀਦਾ ਹੈ।
ਰਾਗੁ ਗੂਜਰੀ ਮਹਲਾ

ਕਾਹੇ ਰੇ ਮਨ ਚਿਤਵਹਿ ਉਦਮੁ   ਜਾ ਆਹਰਿ ਹਰਿ ਜੀਉ ਪਰਿਆ
ਸੈਲ ਪਥਰ ਮਹਿ ਜੰਤ ਉਪਾਏ   ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
ਮੇਰੇ ਮਾਧਉ ਜੀ   ਸਤਸੰਗਤਿ ਮਿਲੇ ਸੁ ਤਰਿਆ
ਗੁਰ ਪਰਸਾਦਿ ਪਰਮ ਪਦੁ ਪਾਇਆ   ਸੂਕੇ ਕਾਸਟ ਹਰਿਆ ॥੧॥ ਰਹਾਉ
ਜਨਨਿ  ਪਿਤਾ  ਲੋਕ  ਸੁਤ  ਬਨਿਤਾ   ਕੋਇ ਕਿਸ ਕੀ ਧਰਿਆ
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ   ਕਾਹੇ ਮਨ ਭਉ ਕਰਿਆ ॥੨॥
ਊਡੇ ਊਡਿ ਆਵੈ ਸੈ ਕੋਸਾ   ਤਿਸੁ ਪਾਛੈ ਬਚਰੇ ਛਰਿਆ
ਤਿਨ ਕਵਣੁ ਖਲਾਵੈ  ਕਵਣੁ ਚੁਗਾਵੈ   ਮਨ ਮਹਿ ਸਿਮਰਨੁ ਕਰਿਆ ॥੩॥
ਸਭਿ ਨਿਧਾਨ  ਦਸ ਅਸਟ ਸਿਧਾਨ   ਠਾਕੁਰ ਕਰ ਤਲ ਧਰਿਆ
ਜਨ ਨਾਨਕ  ਬਲਿ ਬਲਿ ਸਦ ਬਲਿ ਜਾਈਐ   ਤੇਰਾ ਅੰਤੁ ਪਾਰਾਵਰਿਆ ॥੪॥੫॥
-ਗੁਰੂ ਗ੍ਰੰਥ ਸਾਹਿਬ ੧੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags