introduction
ਧਰਮ-ਪ੍ਰਵੇਸ਼ (ਦੀਖਿਆ) ਸੰਸਕਾਰ ਦੁਨੀਆ ਦੀਆਂ ਬਹੁਤ ਸਾਰੀਆਂ ਧਾਰਮਕ ਪਰੰਪਰਾਵਾਂ ਦਾ ਮਹੱਤਵਪੂਰਨ ਹਿੱਸਾ ਹੈ। ਇਹ ਸੰਸਕਾਰ ਜਗਿਆਸੂ ਦੀ ਜੀਵਨ ਯਾਤਰਾ ਵਿਚ ਇਕ ਅਹਿਮ ਮੀਲ-ਪੱਥਰ ਹੁੰਦਾ ਹੈ। ਇਹ ਜਗਿਆਸੂ ਨੂੰ ਧਾਰਮਕ ਭਾਈਚਾਰੇ ਵਿਚ ਰਸਮੀ ਤੌਰ ’ਤੇ ਸ਼ਾਮਲ ਕਰਨ ਦਾ ਤਰੀਕਾ ਹੈ। ਸਿਖ ਸੰਦਰਭ ਵਿਚ ਇਸ ਨੂੰ ਅੰਮ੍ਰਿਤ-ਸੰਸਕਾਰ ਕਿਹਾ ਜਾਂਦਾ ਹੈ। ‘ਅੰਮ੍ਰਿਤ ਸੰਸਕਾਰ’ ਇਕ ਜਗਿਆਸੂ ਲਈ ਖਾਲਸਾ ਪੰਥ ਵਿਚ ਸ਼ਾਮਲ ਹੋਣ ਦਾ ਮੁਢਲਾ ਅਤੇ ਜ਼ਰੂਰੀ ਸੰਸਕਾਰ ਹੈ। ਇਸ ਰਾਹੀਂ ਜਗਿਆਸੂ ਨੂੰ ‘ਅੰਮ੍ਰਿਤ’ ਛਕਾਇਆ ਜਾਂਦਾ ਅਤੇ ਸਿਖੀ ਦੇ ਮੂਲ ਸਿਧਾਂਤਾਂ ਤੇ ਕਦਰਾਂ-ਕੀਮਤਾਂ ਨੂੰ ਦ੍ਰਿੜ ਕਰਾਇਆ ਜਾਂਦਾ ਹੈ। ਇਹ ਜਗਿਆਸੂ ਦੇ ਜੀਵਨ ਵਿਚ ਬਦਲਾਅ ਲਿਆਉਣ ਵਾਲਾ ਇਕ ਨਿਵੇਕਲਾ ਤੇ ਅਰਥਪੂਰਨ ਅਨੁਭਵ ਹੁੰਦਾ ਹੈ।
‘ਸਿੱਖ ਰਹਿਤ ਮਰਯਾਦਾ’ ਅਨੁਸਾਰ:
੧. ਅੰਮ੍ਰਿਤ ਛਕਾਉਣ ਲਈ ਇਕ ਖਾਸ ਅਸਥਾਨ ’ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ।
੨. ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇਕ ਗੁਰੂ ਗ੍ ...