introduction
ਜਨਮ, ਵਿਆਹ ਅਤੇ ਮੌਤ ਮਨੁਖੀ ਜੀਵਨ ਦੀਆਂ ਅਹਿਮ ਘਟਨਾਵਾਂ ਹਨ। ਇਨ੍ਹਾਂ ਨਾਲ ਸੰਬੰਧਤ ਰੀਤਾਂ-ਰਸਮਾਂ ਵੀ ਮਨੁਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਹਰ ਸਭਿਆਚਾਰ ਵਿਚ ਇਨ੍ਹਾਂ ਰੀਤਾਂ-ਰਸਮਾਂ ਦਾ ਸਰੂਪ ਅਤੇ ਇਨ੍ਹਾਂ ਨਾਲ ਜੁੜੀ ਭਾਵਨਾ ਵਖੋ-ਵਖਰੀ ਹੁੰਦੀ ਹੈ। ਉਦਾਹਰਣ ਵਜੋਂ, ਆਮ ਤੌਰ ’ਤੇ ਜਨਮ ਤੇ ਵਿਆਹ ਨਾਲ ਖੁਸ਼ੀ ਦੀ ਅਤੇ ਮੌਤ ਨਾਲ ਦੁਖ ਦੀ ਭਾਵਨਾ ਜੁੜੀ ਹੁੰਦੀ ਹੈ। ਪਰ ਪੰਜਾਬੀ ਸਭਿਆਚਾਰ ਵਿਚ ਖੁਸ਼ਹਾਲ ਤੇ ਲੰਮੀ ਉਮਰ ਭੋਗ ਕੇ ਮਰਨ ਵਾਲੇ ਬਜ਼ੁਰਗ ਦੀ ਮੌਤ ਸਮੇਂ, ਉਸ ਵੱਲੋਂ ਪਾਏ ਪਰਵਾਰਕ ਯੋਗਦਾਨ ਨੂੰ ਯਾਦ ਕਰਦਿਆਂ ਦੁਖ ਦੇ ਨਾਲ-ਨਾਲ ਸੰਤੁਸ਼ਟੀ ਭਰੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਜਾਂਦਾ ਹੈ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਮਿੱਠੇ ਪਕਵਾਨ ਪਕਾਏ ਜਾਂਦੇ ਹਨ।
ਹੋਰਨਾਂ ਸਭਿਆਚਾਰਾਂ ਵਾਂਗ ਪੰਜਾਬੀ ਸਭਿਆਚਾਰ ਵਿਚ ਵੀ ਮੌਤ ਤੋਂ ਬਾਅਦ ਅਨੇਕ ਰੀਤਾਂ-ਰਸਮਾਂ ਕੀਤੀਆਂ ਜਾਂਦੀਆਂ ਹਨ। ਆਮ ਤੌਰ ’ਤੇ ਕਿਸੇ ਦੀ ਮੌਤ ਉਪਰੰਤ ਸਕੇ-ਸੰਬੰਧੀ ਅਤੇ ਮਿੱਤਰ-ਦੋਸਤ, ਮਿਰਤਕ ਦੇ ਪਰਵਾਰ ਨਾਲ ਦੁਖ ਵੰਡਾਉਣ ਅਤੇ ਅਫਸੋਸ ਪ੍ਰਗਟ ਕਰਨ ਆਉਂਦੇ ਹਨ। ਇਸ ਦਾ ਹਿਰਦੇ-ਵੇਧਕ ਦ੍ਰਿਸ਼ ...