introduction
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਉਚਾਰਣ ਕੀਤੇ ਇਹ ਚਾਰ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੫੩ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਸਲੋਕ ਦੀਆਂ ਦਸ, ਦੂਜੇ ਤੇ ਤੀਜੇ ਦੀਆਂ ਚਾਰ-ਚਾਰ ਅਤੇ ਚੌਥੇ ਸਲੋਕ ਦੀਆਂ ਤਿੰਨ ਤੁਕਾਂ ਹਨ।
ਇਨ੍ਹਾਂ ਚਾਰ ਸਲੋਕਾਂ ਵਿਚੋਂ ਥੋੜ੍ਹੇ-ਬਹੁਤੇ ਪਾਠ-ਭੇਦ ਨਾਲ ਪਹਿਲਾ ਸਲੋਕ ‘ਆਸਾ ਕੀ ਵਾਰ’ ਦੀ ਪਉੜੀ ੧੨ ਨਾਲ ਅਤੇ ਤੀਜਾ ਤੇ ਚੌਥਾ ਸਲੋਕ ਪਉੜੀ ੧੪ ਨਾਲ ਵੀ ਦਰਜ ਹਨ। ‘ਆਸਾ ਕੀ ਵਾਰ’ ਵਿਚ ਦਰਸਾਏ ਮਹਲਾ ਸੰਕੇਤ ਅਨੁਸਾਰ ਪਹਿਲੇ ਸਲੋਕ ਦੇ ਉਚਾਰਨ ਕਰਤਾ ਗੁਰੂ ਨਾਨਕ ਸਾਹਿਬ ਅਤੇ ਤੀਜੇ ਤੇ ਚੌਥੇ ਸਲੋਕ ਦੇ ਉਚਾਰਨ ਕਰਤਾ ਗੁਰੂ ਅੰਗਦ ਸਾਹਿਬ (੧੫੦੪-੧੫੫੨ ਈ.) ਹਨ। ਸਹਸਕ੍ਰਿਤੀ ਸਲੋਕਾਂ ਵਿਚ ਆਇਆ ਦੂਜਾ ਸਲੋਕ ‘ਮਾਝ ਕੀ ਵਾਰ’ ਦੀ ੨੩ਵੀਂ ਪਉੜੀ ਨਾਲ ਮ: ੨ ਦੇ ਸਿਰਲੇਖ ਹੇਠ ਦਰਜ ਹੈ। ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਸ ਸਲੋਕ ਤੋਂ ਪਹਿਲਾਂ ‘ੴ’ ਅੰਕਤ ਕੀਤਾ ਹੋਇਆ ਹੈ।
ਪਾਠ-ਭੇਦ
ਗੁਰੂ ਗ੍ਰੰਥ ਸਾਹਿਬ ਵਿਚ ਵਖ-ਵਖ ਥਾਵਾਂ ’ਤੇ ਦਰਜ ਇਨ੍ਹਾਂ ਸਲੋਕਾਂ ਵਿਚ ਪਾਇਆ ਜਾਣ ਵਾਲਾ ਪਾਠ-ਭੇਦ ਇਸ ਪ੍ਰਕਾਰ ਹੈ:
ਸ ...