Guru Granth Sahib Logo
  
ਇਸ ਸਲੋਕ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਇਕ ਪ੍ਰਭੂ ਹੀ ਸਾਰੇ ਦੇਵਾਂ ਦਾ ਸਿਰਮੌਰ ਦੇਵ ਅਤੇ ਸਾਰਿਆਂ ਦਾ ਮੂਲ ਚੇਤਨਾ-ਸਰੋਤ ਹੈ। ਜਿਹੜਾ ਵਿਅਕਤੀ ਇਸ ਰਹੱਸ ਨੂੰ ਜਾਣ ਲਵੇ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।
ਏਕ ਕ੍ਰਿਸ੍ਨੰ ਸਰਬ ਦੇਵਾ   ਦੇਵ ਦੇਵਾ ਆਤਮਹ
ਆਤਮੰ ਸ੍ਰੀ ਬਾਸ੍ਵਦੇਵਸੵ   ਜੇ ਕੋਈ ਜਾਨਸਿ ਭੇਵ
ਨਾਨਕ ਤਾ ਕੋ ਦਾਸੁ ਹੈ   ਸੋਈ ਨਿਰੰਜਨ ਦੇਵ ॥੪॥
-ਗੁਰੂ ਗ੍ਰੰਥ ਸਾਹਿਬ ੧੩੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਹਿੰਦੂ ਧਰਮ ਪਰੰਪਰਾ ਅਨੁਸਾਰ ਰੱਬ ਦੇ ਤਿੰਨ ਰੂਪ ਅਤੇ ਤਿੰਨ ਗੁਣ ਮੰਨੇ ਗਏ ਹਨ: ਇਕ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ, ਦੂਜਾ ਸੰਭਾਲ਼ ਕਰਨ ਵਾਲਾ ਤੇ ਤੀਜਾ ਸੰਘਾਰ ਕਰਨ ਵਾਲਾ। ਇਨ੍ਹਾਂ ਨੂੰ ਕ੍ਰਮਵਾਰ ਕਰਮਵਾਰ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਮਹੇਸ਼ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਵੀ ਸ੍ਰਿਸ਼ਟੀ ਵਿਚ ’ਤੇ ਕੋਈ ਖਤਰਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਹੱਲ ਲਈ ਵਿਸ਼ਨੂੰ ਖ਼ੁਦ ਕਿਸੇ ਮਾਨਵੀ ਰੂਪ ਵਿਚ ਜਨਮ ਲੈਂਦਾ ਹੈ। ਵਿਸ਼ਨੂੰ ਦੇ ਇਸ ਮਾਨਵੀ ਰੂਪ ਨੂੰ ਅਵਤਾਰ ਕਹਿੰਦੇ ਹਨ ਕਿਹਾ ਜਾਂਦਾ ਹੈ।

ਗੁਰੂ ਨਾਨਕ ਪਾਤਸ਼ਾਹ ਨੇ ਇਸ ਸਲੋਕ ਵਿਚ ਕ੍ਰਿਸ਼ਨ ਅਤੇ ਵਾਸੂਦੇਵ ਨਾਵਾਂ ਦੇ ਗੁੱਝੇ ਭੇਤ ਨੂੰ ਆਕਰਸ਼ਕ ਪ੍ਰਭੂ ਦੇ ਪ੍ਰਤੀਕ ਰੂਪ ਵਿਚ ਪ੍ਰਗਟ ਕਰਦਿਆਂ, ਓਸ ਪ੍ਰਭੂ ਨੂੰ ਚੇਤਨਾ-ਸਰੋਤ ਅਤੇ ਪ੍ਰਕਾਸ਼-ਸਰੋਤ ਮੰਨਿਆ ਹੈ। ਉਨ੍ਹਾਂ ਅਵਤਾਰਵਾਦ ਦਾ ਖੰਡਨ ਕੀਤਾ ਹੈ ਤੇ ਲੋਕਾਈ ਨੂੰ ਸੱਚ ਦੇ ਪ੍ਰਕਾਸ਼ ਨਾਲ ਜੋੜਿਆ ਹੈ। ਉਨ੍ਹਾਂ ਖ਼ੁਦ ਨੂੰ ਇਸ ਦੋਸ਼ ਮੁਕਤ ਸੱਚ ਸਰੂਪ ਦਾ ਸੇਵਕ ਆਖਿਆ ਹੈ।

ਸਹਸਕ੍ਰਿਤੀ ਬਾਣੀ ਦੇ ਇਨ੍ਹਾਂ ਚਾਰ ਸਲੋਕਾਂ ਵਿਚ ਪਾਤਸ਼ਾਹ ਨੇ ‘ਆਦਿ ਸੱਚ’ ਦੇ ਵਿਪਰੀਤ ਬਣੇ ਹੋਏ ਪ੍ਰਚਲਤ ਕਰਮ-ਕਾਂਡ, ਕਰਮ ਸਿਧਾਂਤ, ਵਰਣ ਵਿਵਸਥਾ ਅਤੇ ਅਵਤਾਰਵਾਦ ਦਾ ਖੰਡਨ ਕੀਤਾ ਹੈ ਤੇ ਸਤਿ ਸਰੂਪ ‘ਆਦਿ ਸੱਚ’ ਦਾ ਪ੍ਰਕਾਸ਼ ਕੀਤਾ ਹੈ।
Tags