Guru Granth Sahib Logo
  
Available on:

introduction

ਸ਼ੇਖ ਫਰੀਦਉਦਦੀਨ ਮਸੂਦ ਗੰਜਸ਼ਕਰ, ਜੋ ਬਾਬਾ ਫਰੀਦ ਜੀ (੧੧੭੮-੧੨੭੧ ਈ.) ਦੇ ਨਾਮ ਨਾਲ ਜਾਣੇ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਆਪ ਜੀ ਨੂੰ ਪੰਜਾਬੀ ਸੂਫੀ-ਸਾਹਿਤ ਦੇ ਮੋਢੀ ਵਜੋਂ ਵੀ ਜਾਣਿਆ ਜਾਂਦਾ ਹੈ। ਆਪ ਜੀ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਨੇ ਆਪ ਜੀ ਦੇ ਗੱਦੀ ਨਸ਼ੀਨ ਸ਼ੇਖ ਇਬਰਾਹੀਮ ਪਾਸੋਂ ਪ੍ਰਾਪਤ ਕਰ ਕੇ ਸੰਭਾਲਿਆ ਅਤੇ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਨੇ ਹੋਰ ਚੌਦਾਂ ਭਗਤਾਂ ਦੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਚਾਰ ਸ਼ਬਦ ਅਤੇ ੧੧੨ ਸਲੋਕ ਦਰਜ ਹਨ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਸ਼ਬਦ ੧: ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥ ਇਹ ਸ਼ਬਦ ਆਸਾ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੮ ਉਪਰ ਦਰਜ ਹੈ। ਇਸ ਸ਼ਬਦ ਦੇ ਦੋ-ਦੋ ਤੁਕਾਂ ਦੇ ਚਾਰ ਬੰਦ ਹਨ। ਦੋ ਤੁਕਾਂ ਦਾ ‘ਰਹਾਉ’ ਵਾਲਾ ਬੰਦ ਵਖਰਾ ਹੈ। ਇਹ ਸ਼ਬਦ ਚਉਪਦੇ ਦੇ ਰੂਪ ਵਿਚ ਹੈ। ਇਸ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਨਿਮਗਨ ...
Tags