introduction
ਭਗਤ ਬੇਣੀ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੁਆਰਾ ਉਚਾਰਣ ਕੀਤੇ ਤਿੰਨ ਸ਼ਬਦ ਦਰਜ ਹਨ। ਪਹਿਲਾ ਸ਼ਬਦ ਸਿਰੀਰਾਗ (ਸ੍ਰੀਰਾਗ) ਵਿਚ ਪੰਨਾ ੯੩ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ-ਚਾਰ ਤੁਕਾਂ ਦੇ ਪੰਜ ਬੰਦ ਹਨ। ਦੂਜਾ ਸ਼ਬਦ ਰਾਮਕਲੀ ਰਾਗ ਵਿਚ ਪੰਨਾ ੯੭੪ ਉਪਰ ਦਰਜ ਹੈ। ਇਸ ਸ਼ਬਦ ਦੇ ਨੌਂ ਬੰਦ ਹਨ, ਜਿਨ੍ਹਾਂ ਵਿਚੋਂ ਪਹਿਲੇ ਤੇ ਚੌਥੇ ਬੰਦ ਵਿਚ ਦੋ-ਦੋ; ਦੂਜੇ, ਤੀਜੇ, ਪੰਜਵੇ, ਛੇਵੇਂ ਤੇ ਅਠਵੇਂ ਬੰਦ ਵਿਚ ਚਾਰ-ਚਾਰ ਅਤੇ ਸੱਤਵੇਂ ਤੇ ਨੌਵੇਂ ਬੰਦ ਵਿਚ ਛੇ-ਛੇ ਤੁਕਾਂ ਹਨ। ਤੀਜਾ ਸ਼ਬਦ ਪ੍ਰਭਾਤੀ ਰਾਗ ਵਿਚ ਪੰਨਾ ੧੩੫੧ ਉਪਰ ਦਰਜ ਹੈ। ਇਸ ਸ਼ਬਦ ਵਿਚ ਚਾਰ-ਚਾਰ ਤੁਕਾਂ ਦੇ ਪੰਜ ਬੰਦ ਹਨ। ਇਨ੍ਹਾਂ ਤਿੰਨਾਂ ਹੀ ਸ਼ਬਦਾਂ ਵਿਚ ਦੋ-ਦੋ ਤੁਕਾਂ ਦੇ ‘ਰਹਾਉ’ ਵਾਲੇ ਬੰਦ ਵਖਰੇ ਹਨ।
ਭਗਤ ਬੇਣੀ ਜੀ ਦੇ ਪਹਿਲੇ ਸ਼ਬਦ ਦੇ ਸਿਰਲੇਖ ਵਿਚ ‘ਪਹਰਿਆ ਕੈ ਘਰਿ ਗਾਵਣਾ’ ਦਾ ਆਦੇਸ਼ ਹੈ। ‘ਪਹਰੇ’ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.), ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ ...