introduction
ਜਨਮ, ਮਨੁਖੀ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਹੈ, ਜੋ ਮਨੁਖਾ ਜਾਤੀ ਦੇ ਵਾਧੇ ਅਤੇ ਵਿਕਾਸ ਦੀ ਪ੍ਰਤੀਕ ਹੈ। ਇਸੇ ਲਈ ਜਨਮ ਨਾਲ ਸੰਬੰਧਤ ਸੰਸਕਾਰ ਲੋਕਾਈ ਨੂੰ ਭਵਿਖ ਪ੍ਰਤੀ ਆਸਵੰਦ ਹੋਣ ਦਾ ਅਤੇ ਧਾਰਮਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਮੌਕਾ ਦਿੰਦੇ ਹਨ।
ਵਖ-ਵਖ ਸਮਾਜਾਂ ਵਿਚ ਜਨਮ ਨਾਲ ਸੰਬੰਧਤ ਵਖ-ਵਖ ਪ੍ਰਕਾਰ ਦੇ ਸੰਸਕਾਰ ਕੀਤੇ ਜਾਂਦੇ ਹਨ। ਸਿਖ ਸਮਾਜ ਵਿਚ ਜਨਮ ਸੰਸਕਾਰ, ਪਰਵਾਰ ਅਤੇ ਭਾਈਚਾਰੇ ਵਿਚ ਅਪਣੱਤ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦੇ ਨਾਲ-ਨਾਲ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਵੀ ਉਤਸ਼ਾਹਤ ਕਰਦਾ ਹੈ। ਜਨਮ ਤੇ ਨਾਮ ਸੰਸਕਾਰ ਦੌਰਾਨ ਨਵਜੰਮੇ ਬੱਚੇ ਲਈ ਪ੍ਰਭੂ ਦਾ ਸ਼ੁਕਰਾਨਾ ਅਤੇ ਉਸ ਦੀ ਚੰਗੀ ਸਿਹਤ, ਸੁਖੀ ਜੀਵਨ ਅਤੇ ਸਲਾਮਤੀ ਲਈ ਅਰਦਾਸ ਕੀਤੀ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਹੀ ਸਿਖ ਸੰਸਕਾਰਾਂ ਦੀ ਸ਼ੁਰੂਆਤ ਹੋ ਗਈ ਸੀ। ਸਿਖ ਪੰਥ ਦੇ ਵਿਕਾਸ ਨਾਲ ਇਹ ਪਰੰਪਰਾਗਤ ਅਤੇ ਮੌਖਿਕ ਰੂਪ ਵਿਚ ਵਿਕਸਤ ਹੁੰਦੇ ਰਹੇ। ਇਨ੍ਹਾਂ ਦੇ ਕੁਝ ਤੱਤਾਂ ਦਾ ਜ਼ਿਕਰ ਇਤਿਹਾਸ ਦੇ ਗੌਣ ਸ੍ਰੋਤਾਂ ਵਿਚ ਮਿਲ ...