Guru Granth Sahib Logo
  
Available on:

introduction

ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੀ ‘ਅਲਾਹਣੀਆ’ ਬਾਣੀ ਤੋਂ ਬਾਅਦ ਹੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਉਚਾਰੇ ਇਹ ਚਾਰ ਸ਼ਬਦ (ਅਲਾਹਣੀਆਂ) ਦਰਜ ਹਨ। ਇਨ੍ਹਾਂ ਨੂੰ ਕੋਈ ਵਖਰਾ ਸਿਰਲੇਖ ਨਹੀਂ ਦਿੱਤਾ ਹੋਇਆ, ਪਰ ਇਨ੍ਹਾਂ ਦਾ ਵਿਸ਼ਾ-ਵਸਤੂ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀਆਂ ਅਲਾਹਣੀਆਂ ਨਾਲ ਮਿਲਦਾ-ਜੁਲਦਾ ਹੈ। ਇਸੇ ਸਮਾਨਤਾ ਕਾਰਣ ਇਨ੍ਹਾਂ ਦੀ ਗਿਣਤੀ ਵੀ ਅਲਾਹਣੀਆਂ ਵਿਚ ਹੀ ਕੀਤੀ ਜਾਂਦੀ ਹੈ। ਜਿਕਰਜੋਗ ਹੈ ਕਿ ਇਸ ਬਾਣੀ ਦੇ ਅਰੰਭ ਵਿਚ ਸਿਰਲੇਖ ‘ਵਡਹੰਸੁ ਮਹਲਾ ੩ ਮਹਲਾ ਤੀਜਾ’ ਹੈ। ਗੁਰੂ ਗ੍ਰੰਥ ਸਾਹਿਬ ਦੇ ਕੁਝ ਸਿਰਲੇਖਾਂ ਵਿਚ ਉਚਾਰਣ ਦੀ ਸੇਧ ਦੇਣ ਲਈ ‘ਮਹਲਾ’ ਪਦ ਨਾਲ ਦਿੱਤਾ ਸੰਕੇਤ ਅੰਕਾਂ ਦੇ ਨਾਲ-ਨਾਲ ਸ਼ਬਦਾਂ ਵਿਚ ਵੀ ਹੈ, ਜਿਵੇਂ: ਗੂਜਰੀ ਮਹਲਾ ੩ ਤੀਜਾ, ਵਡਹੰਸੁ ਮਹਲਾ ੩ ਮਹਲਾ ਤੀਜਾ, ਸਵਈਏ ਮਹਲੇ ਤੀਜੇ ਕੇ ੩ ਆਦਿ। ਅਜਿਹੇ ਸਿਰਲੇਖਾਂ ਵਿਚ ਤੀਜਾ-ਤੀਜਾ ਦੋ ਵਾਰੀ ਪੜ੍ਹੇ ਜਾਣ ਦਾ ਵਿਧਾਨ ਨਹੀਂ ਹੈ। ਇਨ੍ਹਾਂ ਸਿਰਲੇਖਾਂ ਵਿਚ ਅੰਕ ‘੩’ ਨੂੰ ਸ਼ਬਦਾਂ ਵਿਚ ਵੀ ਅੰਕਤ ਕਰ ਕੇ ਇਸ ਦੇ ਉਚਾ ...
Tags