Guru Granth Sahib Logo
  
Available on:

introduction

ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੭੨-੭੭੭ ਉਪਰ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸੂਹੀ ਰਾਗ ਵਿਚ ਉਚਾਰੇ ਛੇ ਛੰਤ ਦਰਜ ਹਨ। ਇਨ੍ਹਾਂ ਵਿਚੋਂ ਪੰਨਾ ੭੭੩-੭੭੪ ਉਪਰ ਦਰਜ ਦੂਜੇ ਛੰਤ ਦੇ ਚਾਰ ਪਦਿਆਂ ਨੂੰ ਸਿਖ-ਪਰੰਪਰਾ ਵਿਚ ‘ਲਾਵਾਂ’ ਵਜੋਂ ਜਾਣਿਆ ਜਾਂਦਾ ਹੈ। ਇਹ ਨਾਂ ਇਨ੍ਹਾਂ ਵਿਚ ਆਏ ਸ਼ਬਦ ‘ਲਾਵ’ ਤੋਂ ਪ੍ਰਚਲਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਾਵੇਂ ‘ਲਾਵ ਜਾਂ ਲਾਵਾਂ’ ਨਾਂ ਦਾ ਕੋਈ ਸਿਰਲੇਖ ਨਹੀਂ ਹੈ, ਪਰ ਭਾਈ ਗੁਰਦਾਸ ਜੀ ਦੀ ਇਕ ਵਾਰ ਵਿਚ ‘ਲਾਵਾਂ’ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ: ਵਿਗਸੀ ਪੁਤ੍ਰ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ। -ਭਾਈ ਗੁਰਦਾਸ ਜੀ, ਵਾਰ ੩੭ ਪਉੜੀ ੧੧ ਡਾ. ਗੋਪਾਲ ਸਿੰਘ ਅਨੁਸਾਰ ਸੰਸਕ੍ਰਿਤ ਵਿਚ ‘ਲਾਵ’ (ਫੇਰੇ/ਪ੍ਰਕਰਮਾਂ) ਦਾ ਸ਼ਾਬਦਕ ਅਰਥ ਹੈ: ਮਾਪਿਆਂ ਦੇ ਘਰ ਤੋਂ ‘ਟੁੱਟਣਾ (ਵਿਛੜਨਾ)।’ ਇਹ ਚਾਰ ਪਦੇ, ਜੋ ਸ਼ੁਰੂ ਵਿਚ ਇਕ ਜਗਿਆਸੂ ਦੇ ਪਰਮਾਤਮਾ ਨਾਲ ਮਿਲਾਪ ਦਾ ਵਰਣਨ ਕਰਨ ਲਈ ਲਿਖੇ ਗਏ ਸਨ, ਹੁਣ ਸਿਖ ਲਾੜੀ ਅਤੇ ਲਾੜੇ ਦੇ ਵਿਆਹ ਸਮੇਂ ਉਸ ਵੇਲੇ ਗਾਏ ਜਾਂਦੇ ਹਨ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦ ...
Tags