ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੭੨-੭੭੭ ਉਪਰ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸੂਹੀ ਰਾਗ ਵਿਚ ਉਚਾਰੇ ਛੇ ਛੰਤ
‘ਛੰਤ’ ਸੰਸਕ੍ਰਿਤ ਦੇ ‘ਛੰਦਸ੍’ ਸ਼ਬਦ ਦਾ ਤਦਭਵ ਰੂਪ ਹੈ ਇਸ ਦਾ ਭਾਵ ਹੈ “ਮਾਤ੍ਰਾ, ਵਰਣ, ਯਤੀ ਆਦਿ ਦੇ ਨਿਯਮਾਂ ਨਾਲ ਯੁਕਤ ਵਾਕ।” ਗੁਰੂ ਗ੍ਰੰਥ ਸਾਹਿਬ ਵਿਚ ‘ਛੰਤ’ ਸਿਰਲੇਖ ਆਮ ਤੌਰ ’ਤੇ ਉਨ੍ਹਾਂ ਪਦਿਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜੀਵਾਤਮਾ ਰੂਪੀ ਨਾਇਕਾ ਦੇ ਬਿਰਹੋਂ ਦੇ ਅਨੁਭਵ, ਸੰਜੋਗ ਦੀ ਅਭਿਲਾਖਾ, ਪ੍ਰੀਤਮ ਦੀ ਉਡੀਕ ਅਤੇ ਕਦੇ-ਕਦਾਈਂ ਪ੍ਰਾਪਤ ਹੋਏ ਸੰਯੋਗ-ਸੁਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੋਵੇ। ਛੰਤਾਂ ਵਿਚੋਂ ਜਿਆਦਾਤਰ ਚਾਰ ਪਦਿਆਂ ਦੇ ਸਮੂਹ ਹਨ, ਪਰੰਤੂ ਕਿਤੇ-ਕਿਤੇ ਇਨ੍ਹਾਂ ਦੇ ਚਾਰ ਤੋਂ ਅਧਿਕ ਪਦੇ ਵੀ ਹਨ। -ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼ (ਭਾਗ ਦੂਜਾ), ਪੰਨਾ ੪੮੯
ਦਰਜ ਹਨ। ਇਨ੍ਹਾਂ ਵਿਚੋਂ ਪੰਨਾ ੭੭੩-੭੭੪ ਉਪਰ ਦਰਜ ਦੂਜੇ ਛੰਤ ਦੇ ਚਾਰ ਪਦਿਆਂ
ਇਨ੍ਹਾਂ ਚਾਰ ਪਦਿਆਂ ਤੋਂ ਇਲਾਵਾ, ਗੁਰੂ ਰਾਮਦਾਸ ਸਾਹਿਬ ਨੇ ਵਿਆਹ ਵੇਲੇ ਗਾਈਆਂ ਜਾਣ ਵਾਲੀਆਂ ਘੋੜੀਆਂ ਦੀ ਤਰਜ ’ਤੇ ਵਡਹੰਸ ਰਾਗ ਵਿਚ ‘ਘੋੜੀਆ’ ਸਿਰਲੇਖ ਅਧੀਨ ਦੋ ਹੋਰ ਸ਼ਬਦਾਂ (ਗੁਰੂ ਗ੍ਰੰਥ ਸਾਹਿਬ ੫੭੫-੭੬) ਦਾ ਉਚਾਰਣ ਵੀ ਕੀਤਾ ਹੈ।
ਨੂੰ ਸਿਖ-ਪਰੰਪਰਾ ਵਿਚ ‘ਲਾਵਾਂ’
ਸਿਖ ਸੰਦਰਭ ਵਿਚ, ਵਿਆਹ ਦੇ ਸਮੇਂ ਵਿਆਹ ਵਾਲੇ ਜੋੜੇ ਦਾ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾਂ/ਪ੍ਰਦਖਣਾਂ ਕਰਨੀਆਂ ਜਾਂ ਫੇਰੇ ਲੈਣੇ।
ਵਜੋਂ ਜਾਣਿਆ ਜਾਂਦਾ ਹੈ। ਇਹ ਨਾਂ ਇਨ੍ਹਾਂ ਵਿਚ ਆਏ ਸ਼ਬਦ ‘ਲਾਵ’ ਤੋਂ ਪ੍ਰਚਲਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਾਵੇਂ ‘ਲਾਵ ਜਾਂ ਲਾਵਾਂ’ ਨਾਂ ਦਾ ਕੋਈ ਸਿਰਲੇਖ ਨਹੀਂ ਹੈ, ਪਰ ਭਾਈ ਗੁਰਦਾਸ ਜੀ ਦੀ ਇਕ ਵਾਰ ਵਿਚ ‘ਲਾਵਾਂ’ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ: ਵਿਗਸੀ ਪੁਤ੍ਰ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ। -ਭਾਈ ਗੁਰਦਾਸ ਜੀ, ਵਾਰ ੩੭ ਪਉੜੀ ੧੧
ਡਾ. ਗੋਪਾਲ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜੀ ਅਨੁਵਾਦ), ਜਿਲਦ ੩, ਪੰਨਾ ੭੩੬ ਤੋਂ ਅਨੁਕੂਲਿਆ।
ਅਨੁਸਾਰ ਸੰਸਕ੍ਰਿਤ ਵਿਚ ‘ਲਾਵ’ (ਫੇਰੇ/ਪ੍ਰਕਰਮਾਂ) ਦਾ ਸ਼ਾਬਦਕ ਅਰਥ ਹੈ: ਮਾਪਿਆਂ ਦੇ ਘਰ ਤੋਂ ‘ਟੁੱਟਣਾ (ਵਿਛੜਨਾ)।’ ਇਹ ਚਾਰ ਪਦੇ, ਜੋ ਸ਼ੁਰੂ ਵਿਚ ਇਕ ਜਗਿਆਸੂ ਦੇ ਪਰਮਾਤਮਾ ਨਾਲ ਮਿਲਾਪ ਦਾ ਵਰਣਨ ਕਰਨ ਲਈ ਲਿਖੇ ਗਏ ਸਨ, ਹੁਣ ਸਿਖ ਲਾੜੀ ਅਤੇ ਲਾੜੇ ਦੇ ਵਿਆਹ ਸਮੇਂ ਉਸ ਵੇਲੇ ਗਾਏ ਜਾਂਦੇ ਹਨ, ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਪ੍ਰਕਰਮਾਂ ਕਰਦੇ ਹਨ।
ਇਹ ਚਾਰ ਪਦੇ ਜਗਿਆਸੂ ਦੇ ਪ੍ਰਭੂ ਨਾਲ ਆਤਮਕ-ਮਿਲਾਪ ਦੇ ਚਾਰ ਪੜਾਅ ਹਨ, ਜੋ ਉਸ ਦੇ ਰੂਹਾਨੀ ਸਫਰ ਨੂੰ ਦਰਸਾਉਂਦੇ ਹਨ। ਇਨ੍ਹਾਂ ਬਾਰੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪੋਥੀ ਤੀਜੀ, ਪੰਨਾ ੭੭੩
ਵਿਚ ਲਿਖਿਆ ਹੈ: ਗੁਰੂ ਸਾਹਿਬ ਨੇ ਜੀਵਨ ਦਾ ਆਦਰਸ਼ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦਾ ਮਿਲਾਪ ਮੰਨਿਆ ਹੈ। ਇਸ ਨੂੰ ਪੂਰਾ ਕਰਨ ਲਈ ਜੀਵਨ ਵਿਚ ਕੀਤੀ ਤਿਆਰੀ ਨੂੰ ਲਾਵਾਂ ਦੁਆਰਾ ਵਰਣਨ ਕੀਤਾ ਹੈ। ਇਨ੍ਹਾਂ ਲਾਵਾਂ ਨੂੰ ਪਰਵਿਰਤੀ ਤੋਂ ਸ਼ੁਰੂ ਕਰਕੇ ਅਬਿਨਾਸੀ-ਪ੍ਰਭੂ ਦੀ ਪ੍ਰਾਪਤੀ ’ਤੇ ਖਤਮ ਕਰਦੇ ਹਨ। ਇਹ ਚਾਰ ਪਦੇ ਸਿਖਾਂ ਵਿਚ ਵਿਆਹ ਦੀ ਰਸਮ ਦੌਰਾਨ ਫੇਰੇ ਲੈਣ ਵੇਲੇ ਪੜ੍ਹੇ ਜਾਂਦੇ ਹਨ। ਇਨ੍ਹਾਂ ਦੇ ਦੋਹਰੇ ਅਰਥ ਹਨ। ਇਕ ਪਾਸੇ ਇਸਤਰੀ-ਪੁਰਸ਼ ਦੀ ਵਿਆਹੁਤਾ ਜਿੰਦਗੀ ਦਾ ਆਦਰਸ਼ ਹੈ, ਦੂਜੇ ਪਾਸੇ ਜੀਵ ਦਾ ਪ੍ਰਭੂ ਨਾਲ ਆਤਮਕ ਮੇਲ ਹੈ। ਇਸਤਰੀ-ਪੁਰਸ਼ ਦੀ ਵਿਆਹੁਤਾ ਜਿੰਦਗੀ ਪ੍ਰਭੂ ਅਤੇ ਜੀਵ ਦੇ ਮਿਲਾਪ ਦੇ ਨਮੂਨੇ ਉਤੇ ਢਲਣੀ ਹੈ। ਜਿਵੇਂ ਪਰਮਾਰਥ ਵਿਚ ਪਹਿਲਾਂ ਨਿਰਵਿਰਤੀ ਛਡ ਕੇ ਪਰਵਿਰਤੀ ਸਿਖਾਈ ਜਾਂਦੀ ਹੈ, ਤਿਵੇਂ ਦੰਪਤੀ ਦਾ ਵਿਆਹ ਗ੍ਰਿਹਸਥ ਵਿਚ ਪ੍ਰਵੇਸ਼ ਹੋਣ ਦੀ ਪਹਿਲੀ ਪੌੜੀ ਹੈ। ਜਿਵੇਂ ਪਰਮਾਰਥ ਵਿਚ ਪਹਿਲਾਂ ਡਰ, ਫਿਰ ਪ੍ਰੇਮ, ਵੈਰਾਗ ਤੇ ਅੰਤ ਸਹਿਜ ਅਵਸਥਾ ਦੀ ਪ੍ਰਾਪਤੀ ਦੱਸਦੇ ਹਨ, ਤਿਵੇਂ ਇਸਤਰੀ-ਪੁਰਸ਼ ਦੀ ਜਿੰਦਗੀ ਲਈ ਡਰ, ਪ੍ਰੇਮ, ਵੈਰਾਗ ਅਤੇ ਸਹਿਜ ਦਾ ਆਦਰਸ਼ ਦੱਸਿਆ ਹੈ।
ਲਾਵਾਂ ‘ਸਿੱਖ ਰਹਿਤ ਮਰਯਾਦਾ’ ਵਿਚ ਦਿੱਤੇ ‘ਅਨੰਦ ਸੰਸਕਾਰ’ ਦਾ ਇਕ ਜਰੂਰੀ ਅੰਗ ਹਨ। ਇਸ ਸੰਸਕਾਰ ਅਨੁਸਾਰ ਲੜਕੇ ਅਤੇ ਲੜਕੀ ਦੇ ਹੋਏ ਵਿਆਹ ਨੂੰ 'ਅਨੰਦ ਕਾਰਜ' ਕਿਹਾ ਜਾਂਦਾ ਹੈ। 'ਅਨੰਦ ਕਾਰਜ' ਨਾਲ ਜੁੜੇ ਕਾਨੂੰਨੀ ਪਖ ਨੂੰ 'ਅਨੰਦ ਮੈਰਿਜ ਐਕਟ' ਕਿਹਾ ਜਾਂਦਾ ਹੈ, ਜੋ ਹਿੰਦੁਸਤਾਨ ਵਿਚ ਅੰਗਰੇਜੀ ਰਾਜ ਸਮੇਂ, ਲੰਮੀ ਜਦੋ-ਜਹਿਦ ਬਾਅਦ ੨੨-੧੦-੧੯੦੯ ਈ. ਵਿਚ ਬਣਿਆ ਸੀ। ਭਾਰਤੀ ਸੰਸਦ ਦੁਆਰਾ ਇਸ ਕਾਨੂੰਨ (ਐਕਟ) ਵਿਚ ਅਪ੍ਰੈਲ ੨੦੧੨ ਨੂੰ ਮਾਮੂਲੀ ਸੋਧ ਕੀਤੀ ਗਈ। ਪਰ ਗੁਰਚਰਨਜੀਤ ਸਿੰਘ ਲਾਂਬਾ
ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ, ਪੰਨਾ ੨੬੪
ਦਾ ਵੀਚਾਰ ਹੈ ਕਿ “ਇਹ ਅਨੰਦ ਮੈਰਿਜ ਐਕਟ ੧੯੦੯, ਮੁਕੰਮਲ ਵਿਆਹ ਕਾਨੂੰਨ ਨਹੀਂ ਸੀ ਬਲਕਿ ਇਸ ਰਾਹੀਂ ਅਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਕੇਵਲ ਕਾਨੂੰਨੀ ਮਾਨਤਾ ਪ੍ਰਾਪਤ ਹੋਈ…ਸਿਖਾਂ ਬਾਰੇ ਵਿਆਹ ਦਾ ਕੋਈ ਵਖਰਾ ਕਾਨੂੰਨ ਨਹੀਂ ਹੈ ਅਤੇ ਹੁਣ ਤਕ ਇਹਨਾਂ ’ਤੇ ਹਿੰਦੂ ਮੈਰਿਜ ਐਕਟ ੧੯੫੫ ਹੀ ਲਾਗੂ ਹੁੰਦਾ ਹੈ।”