Guru Granth Sahib Logo
  
Available on:

introduction

ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ‘ਸੋਹਿਲਾ’ ਸਿਰਲੇਖ ਹੇਠ ਪੰਨਾ ੧੨ ਤੋਂ ੧੩ ਉਪਰ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ‘ਸੋਹਿਲਾ ਪੰਚ ਸ਼ਬਦ’ (ਅਤੇ ਕਈ ਹਥ-ਲਿਖਤ ਬੀੜਾਂ ਵਿਚ ‘ਸੋਹਿਲਾ ਆਰਤੀ ਪੰਚ ਸ਼ਬਦ’) ਸੂਚਨਾ ਅੰਕਤ ਕੀਤੀ ਮਿਲਦੀ ਹੈ। ਇਨ੍ਹਾਂ ਪੰਜ ਸ਼ਬਦਾਂ ਦਾ ਵੇਰਵਾ ਇਸ ਪ੍ਰਕਾਰ ਹੈ: ੧. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧॥ ਜੈ ਘਰਿ ਕੀਰਤਿ ਆਖੀਐ…॥੪॥੧॥ ੨. ਰਾਗੁ ਆਸਾ ਮਹਲਾ ੧॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥...॥੪॥੨॥ ੩. ਰਾਗੁ ਧਨਾਸਰੀ ਮਹਲਾ ੧॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ.... ॥੪॥੩॥ ੪. ਰਾਗ ਗਉੜੀ ਪੂਰਬੀ ਮਹਲਾ ੪॥ ਕਾਮਿ ਕਰੋਧਿ ਨਗਰੁ ਬਹੁ ਭਰਿਆ…॥੪॥੪॥ ੫. ਰਾਗ ਗਉੜੀ ਪੂਰਬੀ ਮਹਲਾ ੫॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ…॥੪॥੫॥ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਵੇਲੇ, ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਨ ਵੇਲੇ ਜਾਂ ਕਿਸੇ ਮਿਰਤਕ ਪ੍ਰਾਣੀ ਦੇ ਸਸਕਾਰ ਉਪਰੰਤ ਕੀਤਾ ਜਾਂਦਾ ਹੈ। ਸਿਖਾਂ ਦੇ ਨਿਤਨੇਮ ਵਿਚ ਸ਼ਾਮਲ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ 'ਸੋ ਦਰੁ' ਤ ...
Tags