ਬਾਣੀ
ਗੁਰੂ ਗ੍ਰੰਥ ਸਾਹਿਬ ਵਿਚ ‘ਸੋਹਿਲਾ’ ਸਿਰਲੇਖ ਹੇਠ ਪੰਨਾ ੧੨ ਤੋਂ ੧੩ ਉਪਰ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ
ਉਹ ਪਾਵਨ ਬੀੜ (ਜਾਂ ਉਸ ਦੇ ਉਤਾਰੇ) ਜੋ ਗੁਰੂ ਅਰਜਨ ਸਾਹਿਬ ਵੱਲੋਂ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਰਾਮਸਰ, ਅੰਮ੍ਰਿਤਸਰ ਵਿਖੇ ੧੬੦੪ ਈ. ਵਿਚ ਲਿਖਵਾਈ ਗਈ। ਇਹ ਬੀੜ ਇਸ ਸਮੇਂ ਕਰਤਾਰਪੁਰ (ਜਲੰਧਰ, ਪੰਜਾਬ) ਵਿਖੇ ਸੋਢੀ ਪਰਵਾਰ ਕੋਲ ਮੰਨੀ ਜਾਂਦੀ ਹੈ। ਇਸੇ ਲਈ ਇਸ ਨੂੰ ‘ਕਰਤਾਰਪੁਰੀ ਬੀੜ’ ਕਿਹਾ ਜਾਂਦਾ ਹੈ। -ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੫੪-੫੫
ਦੇ ‘ਤਤਕਰਾ ਰਾਗਾਂ ਕਾ’ ਵਿਚ ‘ਸੋਹਿਲਾ ਪੰਚ ਸ਼ਬਦ’ (ਅਤੇ ਕਈ ਹਥ-ਲਿਖਤ ਬੀੜਾਂ ਵਿਚ ‘ਸੋਹਿਲਾ ਆਰਤੀ ਪੰਚ ਸ਼ਬਦ’) ਸੂਚਨਾ ਅੰਕਤ ਕੀਤੀ ਮਿਲਦੀ ਹੈ।
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੩੫
ਇਨ੍ਹਾਂ ਪੰਜ ਸ਼ਬਦਾਂ ਦਾ ਵੇਰਵਾ ਇਸ ਪ੍ਰਕਾਰ ਹੈ:
੧. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧॥ ਜੈ ਘਰਿ ਕੀਰਤਿ ਆਖੀਐ…॥੪॥੧॥
੨. ਰਾਗੁ ਆਸਾ ਮਹਲਾ ੧॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥...॥੪॥੨॥
੩. ਰਾਗੁ ਧਨਾਸਰੀ ਮਹਲਾ ੧॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ.... ॥੪॥੩॥
੪. ਰਾਗ ਗਉੜੀ ਪੂਰਬੀ ਮਹਲਾ ੪॥ ਕਾਮਿ ਕਰੋਧਿ ਨਗਰੁ ਬਹੁ ਭਰਿਆ…॥੪॥੪॥
੫. ਰਾਗ ਗਉੜੀ ਪੂਰਬੀ ਮਹਲਾ ੫॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ…॥੪॥੫॥
ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਵੇਲੇ, ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਨ ਵੇਲੇ
ਪਰ ਕਈ ਭੋਲੇ ਭਾਲੇ ਗ੍ਰੰਥੀ ਤੇ ਪ੍ਰੇਮੀ ਦਿਨ ਵੇਲੇ ਸੁਖਾਸਨ ਕਰਨ ਸਮੇਂ ਵੀ ਇਸ ਬਾਣੀ ਦਾ ਪਾਠ ਕਰਦੇ ਹਨ ਜੋ ਗੁਰਮਤਿ ਮਰਿਆਦਾ ਦੇ ਉਲਟ ਹੈ। -ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੨੩੨
ਜਾਂ ਕਿਸੇ ਮਿਰਤਕ ਪ੍ਰਾਣੀ ਦੇ ਸਸਕਾਰ ਉਪਰੰਤ ਕੀਤਾ ਜਾਂਦਾ ਹੈ। ਸਿਖਾਂ ਦੇ ਨਿਤਨੇਮ ਵਿਚ ਸ਼ਾਮਲ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ 'ਸੋ ਦਰੁ' ਤੇ 'ਸੋ ਪੁਰਖੁ' ਤੋਂ ਮਗਰੋਂ ਅਤੇ 'ਸਿਰੀ ਰਾਗ' ਤੋਂ ਪਹਿਲਾਂ ਦਰਜ ਹੈ। ਇੰਜ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਤਕ, ਪੰਨਾ ੧ ਤੋਂ ੧੩ ਤਕ ਦੀਆਂ ਬਾਣੀਆਂ (ਜਪੁ, ਸੋ ਦਰੁ, ਸੋ ਪੁਰਖੁ ਤੇ ਸੋਹਿਲਾ) ਹੀ ਨਿਤਨੇਮ ਵਜੋਂ ਪੜ੍ਹੀਆਂ ਜਾਂਦੀਆਂ ਸਨ। ਗਿ. ਬਦਨ ਸਿੰਘ ਦਾ ਇਹ ਵਿਚਾਰ ਵੀ ਇਸੇ ਦੀ ਗਵਾਹੀ ਭਰਦਾ ਹੈ: “ਜੈਸੇ ਤੀਨ ਕਾਲ ਕੀ ਤੀਨ ਸੰਧਯਾ ਹੈਂ, ਪ੍ਰਾਤ ਔਰੁ ਮਧਯਾਂਨ ਔਰੁ ਸਾਯੰਕਾਲ, ਤੈਸੇ ਗੁਰੂ ਜੀ ਕੇ ਮਤ ਮੇਂ ਪ੍ਰਾਤਹਕਾਲ ‘ਜਪੁ’ ਜੀ ਕਾ ਪਾਠੁ, ਔਰ ਸਾਂਯਕਾਲ ਮੇਂ ‘ਰਹਿਰਾਸ’ ਕਾ ਪਾਠੁ, ਔਰ ਸੈਂਨ ਸਮੇਂ ‘ਸੋਹਿਲੇ’ ਕਾ ਪਾਠ, ਏਹੁ ਤੀਨ ਸੰਧਯਾ ਹੈਂ।”
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੧, ਪੰਨਾ ੩੬
ਇਸ ਬਾਣੀ ਦਾ ਅਕਾਰ ਕਾਫੀ ਛੋਟਾ ਹੈ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ ਸਾਰਾ ਦਿਨ ਕਾਰ-ਵਿਹਾਰ ਕਰਦਿਆਂ ਮਨੁਖ ਥਕ ਜਾਂਦਾ ਹੈ। ਇਸ ਲਈ ਛੋਟੀ ਬਾਣੀ ਨੂੰ ਪੜ੍ਹਨਾ ਸੌਖਾ ਹੁੰਦਾ ਹੈ। ਉਨ੍ਹਾਂ ਅਨੁਸਾਰ ‘ਸੋਹਿਲਾ’ ਆਤਮਕ ਖੇੜੇ ਦਾ ਗੀਤ ਹੋਣ ਕਾਰਣ, ਜਗਿਆਸੂ ਨੂੰ ਖੇੜਾ ਪ੍ਰਦਾਨ ਕਰਦਾ ਤੇ ਆਸ਼ਾਵਾਦੀ ਬਣਾਉਂਦਾ ਹੈ। ਇਸ ਦਾ ਇਕਾਗਰ ਮਨ ਨਾਲ ਪਾਠ ਕਰਨ ਤੇ ਸੁਣਨ ਨਾਲ, ਸੌਣ ਸਮੇਂ ਸੁਰਤੀ ਪ੍ਰਭੂ ਵਿਚ ਲੀਨ ਰਹਿੰਦੀ ਹੈ। ਰਾਤ ਨੂੰ ਗੰਦੇ-ਮੰਦੇ ਤੇ ਡਰਾਉਣੇ ਸੁਪਨੇ ਨਹੀਂ ਆਉਂਦੇ। ‘ਸੋਇ ਅਚਿੰਤਾ ਜਾਗਿ ਅਚਿੰਤਾ’ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਭਾਈ ਸੰਤੋਖ ਸਿੰਘ ਨੇ ਵੀ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਸੌਣ ਵੇਲੇ ਸੋਹਿਲੇ ਦਾ ਪਾਠ ਕਰਨ ਦੀ ਤਾਕੀਦ ਕਰਦੇ ਹੋਏ ਲਿਖਿਆ ਹੈ ਕਿ ਇਸ ਨਾਲ ਅਨੇਕ ਤਰ੍ਹਾਂ ਦੇ ਵਿਘਨਾਂ ਦਾ ਨਾਸ ਹੁੰਦਾ ਹੈ: ਸਿਮਰਨ ਸਤਿਨਾਮ ਕੋ ਕਰੈ॥ ਸੁਪਤਨ ਸਮੇ ਸੋਹਿਲਾ ਰਰੈ॥ ਬਿਘਨ ਅਨੇਕਨ ਕੋ ਹੋਇ ਨਾਸ॥ ਸਦਾ ਧਰੈ ਸਤਿਗੁਰ ਕੀ ਆਸ॥
ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੨੩੨
‘ਸੋਹਿਲਾ' ਦਾ ਅਰਥ
'ਸੋਹਿਲਾ' ਦਾ ਸ਼ਾਬਦਕ ਅਰਥ ਖੁਸ਼ੀ ਜਾਂ ਸੁਹਾਗ ਦਾ ਗੀਤ ਹੁੰਦਾ ਹੈ। ਪਰ ਇਸ ਬਾਣੀ ਦੇ ਸੰਦਰਭ ਵਿਚ ‘ਸੋਹਿਲਾ’ ਦਾ ਭਾਵ ਕਰਤਾਪੁਰਖ ਦੀ ਉਸਤਤਿ ਦੇ ਮੰਗਲ-ਮਈ ਗੀਤ ਨੂੰ ਨਿਰੂਪਣ ਕਰਨ ਵਾਲੀ ਬਾਣੀ ਤੋਂ ਹੈ।
ਪ੍ਰੋ. ਸਾਹਿਬ ਸਿੰਘ ਅਨੁਸਾਰ “ਕੁੜੀ ਦੇ ਵਿਆਹ ਸਮੇਂ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਂਦੀਆਂ ਹਨ, ਉਹਨਾਂ ਨੂੰ ‘ਸੋਹਿਲੜੇ’ ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਕੁੜੀ ਦੇ ਵਿਆਹ ‘ਤੇ ਮਾਪਿਆਂ ਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵਸੇ।”
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਜਿਲਦ-ਪਹਿਲੀ, ਪੰਨਾ ੧੬੨
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ‘ਸੋਹਿਲਾ’ ਦੇ ਅਰਥ ਵਿਆਹ ਉਤੇ ਗਾਏ ਜਾਂਦੇ ਗੌਣਾਂ ਦਾ ਇਕ ਰੂਪ ਵਜੋਂ ਕੀਤੇ ਹਨ, ਜੋ ਲਾੜੇ ਦੇ ਘਰ ਉਸ ਦੀ ਸਿਫਤ ਤੇ ਜਸ ਵਿਚ ਗਾਏ ਜਾਂਦੇ ਹਨ। ਜਦੋਂ ਮੇਲ, ਖਾਸ ਤੌਰ ਉਤੇ ਵਿਆਹੀਆਂ ਭੈਣਾਂ, ਪੇਕੇ ਆ ਜਾਂਦੀਆਂ ਹਨ ਤਾਂ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਸੋਹਿਲੇ ਗਾਏ ਜਾਣ ਲਗਦੇ ਹਨ। ਕੁੜਮਾਈ ਸਮੇਂ ਵੀ ਕਈ ਵਾਰ ਸੋਹਿਲੇ ਗਾ ਲਏ ਜਾਂਦੇ ਹਨ। ਸੋਹਿਲਿਆਂ ਵਿਚ ਭੈਣ, ਭਰਜਾਈ ਤੇ ਮਾਂ ਦੀਆ ਸਧਰਾਂ, ਰੀਝਾਂ ਤੇ ਸੁਪਨੇ ਰੂਪਮਾਨ ਹੁੰਦੇ ਹਨ। ਕੁਝ ਸੋਹਿਲਿਆਂ ਵਿਚ ਪੇਕੇ ਘਰ ਦੀਆ ਸਿਫਤਾਂ, ਬਾਬਲ ਰਾਜੇ ਦੀ ਵਡਿਆਈ, ਮਾਂ ਰਾਣੀ ਦਾ ਜਸ, ਵੀਰ ਲਾੜੇ ਦੀ ਪ੍ਰਸੰਸਾ ਤੇ ਆਉਣ ਵਾਲੀ ਵਹੁਟੀ ਨਾਲ ਸੰਬੰਧਤ ਸਧਰਾਂ ਦਾ ਵਰਣਨ ਹੁੰਦਾ ਹੈ।
ਸੁਰਿੰਦਰ ਸਿੰਘ ਕੋਹਲੀ (ਸੰਪਾ.), ਪੰਜਾਬੀ ਸਾਹਿਤ ਕੋਸ਼, ਭਾਗ ਪਹਿਲਾ, ਪੰਨਾ ੫੨੭-੫੨੮
ਬਾਣੀ ਦਾ ਵਿਸ਼ਾ-ਵਸਤੂ
ਇਸ ਬਾਣੀ ਦਾ ਕੇਂਦਰੀ ਭਾਵ ਹੈ ਕਿ ਮਨੁਖ ਦੀ ਉਮਰ ਦਿਨੋ-ਦਿਨ ਘਟਦੀ ਜਾ ਰਹੀ ਹੈ। ਜੀਵਨ ਦਾ ਮਨੋਰਥ ਸਤਸੰਗਤਿ ਵਿਚ ਜੁੜ ਕੇ ਨਾਮ-ਧਨ ਖਟਣਾ ਅਤੇ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਨੁਭਵ ਕਰਨਾ ਹੈ। ਕਰਤਾਪੁਰਖ ਦੀ ਜੋਤਿ ਸਾਰੀ ਕੁਦਰਤ ਵਿਚ ਵਿਆਪਕ ਹੈ, ਜਿਹੜੀ ਗੁਰੂ ਸਿਖਿਆ ਦੁਆਰਾ ਮਨੁਖ ਦੇ ਅੰਦਰੋਂ ਪ੍ਰਗਟ ਹੋ ਆਉਂਦੀ ਹੈ। ਨਿਰਗੁਣ ਬ੍ਰਹਮ ਦਾ ਕੋਈ ਰੂਪ-ਰੰਗ ਨਹੀਂ, ਪਰ ਦ੍ਰਿਸ਼ਟਮਾਨ ਸਾਰੇ ਰੂਪ-ਰੰਗ ਉਸੇ ਦੇ ਹੀ ਹਨ। ਕੁਦਰਤ ਦੇ ਵਖ-ਵਖ ਤਤ, ਉਸ ਦੇ ਹੁਕਮ ਅਧੀਨ ਕਾਰਜਸ਼ੀਲ ਹਨ। ਇਹ ਨਿਰਗੁਣ ਬ੍ਰਹਮ ਦੀ ਸੁਤੇ-ਸਿਧ ਹੀ ਹੋ ਰਹੀ ‘ਆਰਤੀ’ ਹੈ। ਗੁਰੂ ਕਿਰਪਾ ਸਦਕਾ ਕਾਮ-ਕ੍ਰੋਧ ਆਦਿ ਵਿਕਾਰ ਨਾਸ ਹੋ ਜਾਂਦੇ ਹਨ। ਪ੍ਰਭੂ ਨਾਲ ਲਿਵ ਜੁੜ ਜਾਂਦੀ ਹੈ, ਜਿਸ ਸਦਕਾ ਮਨੁਖ ਸੰਸਾਰ-ਸਾਗਰ ਤੋਂ ਸੌਖਿਆਂ ਹੀ ਪਾਰ ਲੰਘ ਜਾਂਦਾ ਹੈ।
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਨੁਸਾਰ ਇਸ ਬਾਣੀ ਦਾ ਵਿਚਾਰ-ਪ੍ਰਵਾਹ ਮਨ ਨੂੰ ਖਿੰਡਾਉ ਵਿਚੋਂ ਕੱਢ ਕੇ ਇਕਾਗਰਤਾ ਵੱਲ ਲਿਆਉਣ ਵਾਲਾ ਅਤੇ ਅਨੇਕਤਾ ਵਿਚ ਏਕਤਾ ਦਰਸਾਉਣ ਵਾਲਾ ਹੈ। “ਖਿਆਲ ਨੂੰ ਹੋਰ ਸੌਖਾ ਕਰਕੇ ਸਮਝਾਉਣ ਲਈ ਰੂਪਕ ਅਲੰਕਾਰ ਨੂੰ ਬਹੁਤ ਵਰਤਿਆ ਹੈ। ਕਿਧਰੇ ਸਜ-ਵਿਆਹੀ ਵਹੁਟੀ ਦੇ ਨਵੇਂ ਘਰ ਵੜਨ ਲਗਿਆਂ ਸਰਬੰਧਨਾਂ ਬੂਹੇ ’ਤੇ ਤੇਲ ਚੋ ਰਹੀਆਂ ਹਨ। ਕਿਧਰੇ ਇਕੋ ਸੂਰਜ ਨੂੰ ਕਈਆਂ ਰੁੱਤਾਂ, ਮਹੀਨਿਆਂ, ਦਿਨਾਂ ਰਾਤਾਂ ਦਾ ਕਾਰਣ ਦੱਸ ਕੇ ਰੱਬ ਦੀ ਅਨੇਕਤਾ ਵਿਚ ਏਕਤਾ ਦਾ ਰੂਪ ਦੱਸਿਆ ਹੈ। ਕਿਧਰੇ ਸਥੂਲ ਦੁਨੀਆਂ ਦੇ ਪਿਛੇ ਇਕ ਅਗੰਮੀ ਜੋਤ ਦੇ ਪ੍ਰਕਾਸ਼ ਨੂੰ ਆਰਤੀ ਦੇ ਰੂਪ ਵਿੱਚ ਦੱਸਿਆ ਹੈ। ਕਿਧਰੇ ਮਨੁਖ ਨੂੰ ਹਉਮੈ ਦਾ ਕੰਡਾ ਚੁਭਾ ਕੇ ਲੰਗੜਾ ਬਣਾ ਕੇ ਦੱਸਿਆ ਹੈ।”
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਪਹਿਲੀ, ਪੰਨਾ ੧੨
ਸੋਹਿਲਾ ਜਾਂ ਕੀਰਤਨ ਸੋਹਿਲਾ?
ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਣੀ ਦਾ ਸਿਰਲੇਖ ‘ਸੋਹਿਲਾ’ ਹੈ, ਪਰ ਆਮ ਤੌਰ ‘ਤੇ 'ਕੀਰਤਨ ਸੋਹਿਲਾ' ਪ੍ਰਚਲਤ ਹੈ। ਸੰਭਵ ਹੈ ਕਿ ਇਸ ਬਾਣੀ ਦੇ ਪਹਿਲੇ ਸ਼ਬਦ ਦੀ ਪਹਿਲੀ ਤੁਕ ਵਿਚ ਆਏ ਸ਼ਬਦ ‘ਕੀਰਤਿ’ ਅਤੇ ਦੂਜੀ ਤੁਕ ਵਿਚ ਆਏ ਸ਼ਬਦ ‘ਸੋਹਿਲਾ’ ਦੇ ਮੇਲ ਨਾਲ ਇਸ ਦਾ ਨਾਂ ਪਹਿਲਾਂ ‘ਕੀਰਤਿ ਸੋਹਿਲਾ’
‘ਕੀਰਤਿ ਸੋਹਿਲਾ’ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ: ਰਾਤੀ ‘ਕੀਰਤਿ ਸੋਹਿਲਾ’ ਕਰਿ ਆਰਤੀ ਪਰਸਾਦੁ ਵਡੰਦੇ। -ਵਾਰ ੬,
ਪਉੜੀ ੩
ਅਤੇ ਫਿਰ ‘ਕੀਰਤਨ ਸੋਹਿਲਾ’ ਪ੍ਰਚਲਤ ਹੋ ਗਿਆ ਹੋਵੇ। ਪਰ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ ਪੁਰਾਤਨ ਸਮੇਂ ਗੁਰ-ਅਸਥਾਨਾਂ ‘ਤੇ ‘ਸੋ ਦਰੁ’ ਦੇ ਪਾਠ ਮਗਰੋਂ ਸ਼ਬਦ-ਕੀਰਤਨ ਹੁੰਦਾ ਸੀ। ਕੀਰਤਨ ਮਗਰੋਂ ਆਰਤੀ ਦੇ ਸ਼ਬਦ ਤੇ ‘ਸੋਹਿਲਾ’ ਬਾਣੀ ਦਾ ਪਾਠ ਹੁੰਦਾ ਸੀ। ਜਿਵੇਂ ਕਿ ਭਾਈ ਮਨੀ ਸਿੰਘ ਜੀ ਰਚਿਤ ‘ਗਿਆਨ ਰਤਨਾਵਲੀ’ ਵਿਚ ਆਉਂਦਾ ਹੈ ਕਿ ‘ਸੰਧਿਆ ਨੂੰ ਰਹਿਰਾਸ ਪੜ੍ਹੀਏ ਫੇਰ ਕੀਰਤਨ ਗਾਵੀਏ, ਪਹਿਰ ਰਾਤ ਗਈ ਸੋਹਿਲਾ ਪੜ੍ਹੀਏ।’ ਇਸ ਪ੍ਰਕਾਰ, ਇਸ ਬਾਣੀ ਦੇ ਪਾਠ ਤੋਂ ਪਹਿਲਾਂ ਕੀਰਤਨ ਹੋਣ ਕਰਕੇ, ਇਸ ਦਾ ਨਾਂ ‘ਕੀਰਤਨ ਸੋਹਿਲਾ’ ਪ੍ਰਚਲਤ ਹੋ ਗਿਆ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੨੩੨
ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਦਾ ਵਿਚਾਰ ਹੈ ਕਿ ਇਸ ਬਾਣੀ ਵਿਚ ਆਈ ਤੁਕ ‘ਤਿਤੁ ਘਰਿ ਗਾਵਹੁ ਸੋਹਿਲਾ…’ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਹ ਬਾਣੀ ਗਾਉਣ ਲਈ ਹੈ। ਇਸੇ ਲਈ ਇਸ ਨੂੰ 'ਕੀਰਤਨ ਸੋਹਿਲਾ' ਕਿਹਾ ਜਾਂਦਾ ਹੈ।
ਮਹਾਨ ਕੋਸ਼, ਪੰਨਾ ੨੩੧; ਬਾਣੀ ਬਿਉਰਾ, ਪੰਨਾ ੩੫
ਇਸ ਬਾਣੀ ਦੇ ਗਾਏ ਜਾਣ ਦੀ ਪੁਸ਼ਟੀ ਪੁਰਾਤਨ ਜਨਮਸਾਖੀ ਤੋਂ ਵੀ ਹੋ ਜਾਂਦੀ ਹੈ:
“ਤਬ ਬਾਬੈ ਸੰਗਤਿ ਨੂੰ ਹੁਕਮੁ ਕੀਤਾ ਕੀਰਤਨੁ ਪੜਹੁ। ਤਬ ਸੰਗਤਿ ਲਗੀ ਕੀਰਤਨੁ ਪੜਣਿ ॥੧॥ ਰਾਗ ਗਉੜੀ ਪੂਰਬੀ ਮਹਲਾ ੧
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥ ਜੈ ਘਰਿ ਕੀਰਤਿ ਆਖੀਐ...ਨਾਨਕ ਸੇ ਦਿਹ ਆਵੰਨਿ॥੪॥੧॥
ਰਾਗ ਆਸਾ ਮਹਲਾ ੧ ਛਿਅ ਘਰ ਛਿਅ ਗੁਰ ਛਿਅ ਉਪਦੇਸ…ਨਾਨਕ ਕਰਤੇ ਕੇ ਕੇਤੇ ਵੇਸ॥੨॥੨॥
ਧਨਾਸਰੀ ਰਾਗ ਹੋਯਾ॥ ਆਰਤੀ ਗਾਵੀ॥ ਤਿਤੁ ਮਹਿਲ ਕੀਰਤਨੁ ਹੋਆ ਸਬਦੁ॥ ਤਬ ਸਲੋਕ ਪੜਿਆ ਪਵਣੁ ਗੁਰੂ ਪਾਣੀ ਪਿਤਾ....ਕੇਤੀ ਛੁਟੀ ਨਾਲਿ॥੧॥”
ਸੈਦੋ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ.ਸ.ਪਦਮ (ਸੰਪਾ.), ਪੰਨਾ ੨੧੪-੨੧੫
ਇਹ ਸਾਖੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਵਾਲੀ ਘਟਨਾ ਨਾਲ ਸੰਬੰਧਤ ਹੈ। ਇਸ ਲਈ ਇਹ ਵਿਚਾਰ ਵੀ ਸਾਹਮਣੇ ਆਉਂਦਾ ਹੈ ਕਿ ਮਿਰਤਕ ਸਰੀਰ ਨੂੰ ਅਗਨਿ ਭੇਟ (ਸਸਕਾਰ) ਕਰਨ ਮਗਰੋਂ ਇਸ ਬਾਣੀ ਦਾ ਪਾਠ ਕਰਨ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵਿਚ ਹੀ ਸ਼ੁਰੂ ਹੋ ਗਈ ਸੀ।
ਸ਼ਬਦ ੧
‘ਸੋਹਿਲਾ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨ ਉਪਰ ਦਰਜ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਗਉੜੀ ਦੀਪਕੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਗਉੜੀ ਪੂਰਬੀ ਦੀਪਕੀ ਰਾਗ ਵਿਚ ਪੰਨਾ ੧੫੭ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲੱਗੀ, ਉਹ ਮੁੜ-ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਗਉੜੀ ਪੂਰਬੀ ਦੀਪਕੀ ਮਹਲਾ ੧’ ਹੈ।
ਸ਼ਬਦ ੨
‘ਸੋਹਿਲਾ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨ ਉਪਰ ਦਰਜ ਹੈ। ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਦੋ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਆਸਾ ਰਾਗ ਵਿਚ ਪੰਨਾ ੩੫੭ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲੱਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਆਸਾ ਮਹਲਾ ੧’ ਹੈ।
ਸ਼ਬਦ ੩
‘ਸੋਹਿਲਾ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਤੀਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩ ਉਪਰ ਦਰਜ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਧਨਾਸਰੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਧਨਾਸਰੀ ਰਾਗ ਵਿਚ ਪੰਨਾ ੬੬੩ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲੱਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਧਨਾਸਰੀ ਮਹਲਾ ੧ ਆਰਤੀ’ ਹੈ।
‘ਆਰਤੀ’ ਦੇ ਸੰਬੰਧ ਵਿਚ ਇਹ ਵੀ ਪ੍ਰਚਲਤ ਹੈ ਕਿ ਇਕ ਵਾਰੀ ਮਸ਼ਹੂਰ ਪੰਜਾਬੀ ਅਦਾਕਾਰ ਬਲਰਾਜ ਸਾਹਨੀ ਨੇ ਬੰਗਲਾ ਭਾਸ਼ਾ ਦੇ ਮਹਾਨ ਕਵੀ ਸ੍ਰੀ ਰਾਬਿੰਦਰਨਾਥ ਟੈਗੋਰ [ਨੋਬਲ ਪੁਰਸਕਾਰ ਵਿਜੇਤਾ] ਨੂੰ ਕਿਹਾ ਕਿ ਤੁਸੀਂ ਦੇਸ ਲਈ ਕੌਮੀ ਤਰਾਨਾ ਲਿਖਿਆ ਹੈ; ਇਕ ਕੌਮਾਂਤਰੀ ਤਰਾਨਾ ਕਿਉਂ ਨਹੀਂ ਲਿਖਦੇ, ਜੋ ਸਾਰੀ ਦੁਨੀਆ ਦੇ ਲੋਕਾਂ ਦਾ ਸਾਂਝਾ ਹੋਵੇ। ਟੈਗੋਰ ਨੇ ਜਵਾਬ ਦਿਤਾ ਕਿ ਇਸ ਤੋਂ ਵੀ ਵਡਾ ਪੂਰੀ ਸ੍ਰਿਸ਼ਟੀ ਦਾ ਤਰਾਨਾ ਸੋਲ੍ਹਵੀਂ ਸਦੀ ਵਿਚ ਗੁਰੂ ਨਾਨਕ ਸਾਹਿਬ ਵਲੋਂ ‘ਆਰਤੀ’ ਰੂਪ ਵਿਚ ਲਿਖਿਆ ਜਾ ਚੁੱਕਾ ਹੈ। ਟੈਗੋਰ ਨੇ ‘ਆਰਤੀ’ ਦਾ ਬੰਗਲਾ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।
ਜਸਬੀਰ ਕੇਸਰ, ਚੜਿਆ ਸੋਧਣਿ ਧਰਤਿ ਲੁਕਾਈ, ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ, ੧੨ ਨਵੰਬਰ ੨੦੧੯, ਪੰਨਾ ੭
ਹਿੰਦੂ ਮਤ ਅਨੁਸਾਰ ਕਿਸੇ ਦੇਵੀ-ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਨੀਕ ਵਿਅਕਤੀ ਅਗੇ ਦੀਵੇ ਘੁੰਮਾ ਕੇ ਪੂਜਾ ਕਰਨ ਨੂੰ ‘ਆਰਤੀ’ ਕਿਹਾ ਜਾਂਦਾ ਹੈ। ਇਕ ਤੋਂ ਲੈ ਕੇ ਸੌ ਤੱਕ ਜਗਾਏ ਜਾਂਦੇ ਇਹ ਦੀਵੇ ਚਾਰ ਵਾਰ ਚਰਣਾਂ, ਦੋ ਵਾਰ ਨਾਭੀ, ਇਕ ਵਾਰ ਮੂੰਹ ਅਤੇ ਸੱਤ ਵਾਰ ਪੂਰੇ ਸਰੀਰ ਉਪਰ ਘੁਮਾਏ ਜਾਂਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੪
ਸ਼ਬਦ ੪
‘ਸੋਹਿਲਾ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਚਉਥਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩ ਉਪਰ ਦਰਜ ਹੈ। ਇਹ ਸ਼ਬਦ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਰਾਗ ਗਉੜੀ ਪੂਰਬੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਗਉੜੀ ਪੂਰਬੀ ਰਾਗ ਵਿਚ ਪੰਨਾ ੧੭੧ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ-ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਗਉੜੀ ਪੂਰਬੀ ਮਹਲਾ ੪’ ਹੈ।
ਸ਼ਬਦ ੫
‘ਸੋਹਿਲਾ’ ਸਿਰਲੇਖ ਹੇਠ ਦਰਜ ਪੰਜ ਸ਼ਬਦਾਂ ਵਿਚੋਂ ਇਹ ਅਖੀਰਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩ ਉਪਰ ਦਰਜ ਹੈ। ਇਹ ਸ਼ਬਦ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਗਉੜੀ ਪੂਰਬੀ ਵਿਚ ਉਚਾਰਣ ਕੀਤਾ ਹੋਇਆ ਹੈ। ਇਸ ਦੇ ਚਾਰ ਬੰਦ ਹਨ। ‘ਰਹਾਉ’
ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਕੁਝ ਕੁ ਅਖਰਾਂ/ਲਗਾਂ-ਮਾਤ੍ਰਾਂ ਦੇ ਫਰਕ ਨਾਲ ਗਉੜੀ ਰਾਗ ਵਿਚ ਪੰਨਾ ੨੦੫ ਉਪਰ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਇਕ ਤੋਂ ਵਧੀਕ ਥਾਂਵਾਂ ‘ਤੇ ਦਰਜ ਹਨ। ਇਸ ਸੰਬੰਧੀ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਜਿਸ ਬਾਣੀ ਨੂੰ ਕਈ ਵਾਰ ਦਰਜ ਕੀਤਾ ਜਾਵੇ, ਉਸ ਦਾ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਲਿਖਾਰੀ ਦੀ ਗਲਤੀ ਨਾਲ ਚੜ੍ਹ ਗਈ ਹੋਵੇਗੀ। ਇਸ ਦੇ ਉਲਟ ਇਹ ਸਮਝੋ ਕਿ ਜਿਹੜੀ ਚੀਜ਼ ਗੁਰਦੇਵ ਜੀ ਨੂੰ ਬਹੁਤ ਹੀ ਚੰਗੀ ਲਗੀ, ਉਹ ਮੁੜ ਮੁੜ ਕੇ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੀ ਹੈ।” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਪਹਿਲੀ, ਪੰਨਾ ੧੬੦; ਇਨ੍ਹਾਂ ਸ਼ਬਦਾਂ ਵਿਚ ਪਾਈਆਂ ਜਾਂਦੀਆਂ ਕੁਝ ਲਗਮਾਤ੍ਰੀ ਭਿੰਨਤਾਵਾਂ ਸੰਬੰਧੀ ਉਨ੍ਹਾਂ ਦਾ ਵਿਚਾਰ ਹੈ ਕਿ ਇਹ ਸੰਗੀਤਕ ਕਾਰਨਾਂ ਕਰਕੇ ਹਨ। ਸੰਗੀਤ ਵਿਚ ਮਾਤਰਾਵਾਂ ਵੱਧ-ਘੱਟ ਹੋਣਾ ਕੁਦਰਤੀ ਗੱਲ ਹੈ। -ਪੋਥੀ ਪੰਜਵੀਂ, ਪੰਨਾ ੩੪੭
ਇਹ ਅੰਤਰ ਗੁਰੂ ਸਾਹਿਬ ਵਲੋਂ ਪਾਠਕਾਂ ਨੂੰ ਸੁਚੇਤ ਹੋ ਕੇ ਪਾਠ ਕਰਨ ਦੇ ਮਕਸਦ ਨਾਲ ਵੀ ਰਖੇ ਹੋ ਸਕਦੇ ਹਨ। ਹਥ ਲਿਖਤ ਬੀੜਾਂ ਅਤੇ ਰਣਧੀਰ ਸਿੰਘ ਵਲੋਂ ਸੰਪਾਦਤ ‘ਪਾਠ ਭੇਦਾਂ ਦੀ ਸੂਚੀ’ (ਪੰਨਾ ੧੦੨-੦੩) ਤੋਂ ਇਹ ਵੀ ਸੰਭਾਵਨਾ ਜਾਪਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਲਗਮਾਤ੍ਰੀ ਅੰਤਰ ਮੁਢਲੇ ਲਿਖਾਰੀਆਂ ਕੋਲੋਂ ਬੇਧਿਆਨੀ ਵਿਚ ਪੈ ਗਏ ਹੋਣ। ਪਰ ਇਥੇ ਇਹ ਵੀ ਧਿਆਨਜੋਗ ਹੈ ਕਿ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸ਼ਬਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ।
ਉਥੇ ਇਸ ਦਾ ਸਿਰਲੇਖ ‘ਗਉੜੀ ਮਹਲਾ ੫’ ਹੈ।