ਇਕ ਮਹੀਨੇ ਵਿਚ ਸਮੇਂ ਦੀਆਂ ਅਨੇਕ ਇਕਾਈਆਂ, ਘੜੀਆਂ, ਪਹਿਰ, ਦਿਨ ਆਦਿ ਹੁੰਦੀਆਂ ਹਨ। ਇਕ ਸੂਰਜੀ ਪ੍ਰਕਿਰਿਆ ਨਾਲ ਅਨੇਕ ਰੁੱਤਾਂ ਬਣਦੀਆਂ ਹਨ। ਉਸੇ ਤਰ੍ਹਾਂ ਇਕ ਕਰਤਾ ਪੁਰਖ ਦੇ ਸਾਜੇ ਜਗਤ-ਪਸਾਰੇ ਵਿਚ ਵੀ ਸਿਰਜਣਾ ਦੇ ਅਨੇਕ ਪ੍ਰਕਾਰ ਅਤੇ ਵਖ-ਵਖ ਮਤ ਜਾਂ ਫ਼ਲਸਫ਼ੇ ਹੋਂਦ ਵਿਚ ਆਉਂਦੇ ਹਨ। ਪਰ ਮਨੁਖ ਨੂੰ ਉਸ ਮਤ ਜਾਂ ਫ਼ਲਸਫ਼ੇ ਨਾਲ ਹੀ ਸੰਬੰਧ ਜੋੜਨਾ ਚਾਹੀਦਾ ਹੈ, ਜਿਸ ਵਿਚ ਇਕ ਕਰਤਾ ਪੁਰਖ ਦੀ ਕੀਰਤੀ ਹੁੰਦੀ ਹੋਵੇ।
ਰਾਗੁ ਆਸਾ ਮਹਲਾ ੧ ॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
-ਗੁਰੂ ਗ੍ਰੰਥ ਸਾਹਿਬ ੧੨-੧੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।