introduction
ਵਿਛੋੜਾ ਜਾਂ ਵਿਛੋੜੇ ਦੀ ਪੀੜ ਨੂੰ ਬਿਰਹਾ ਕਿਹਾ ਜਾਂਦਾ ਹੈ। ਜਿਸ ਕਾਵਿ-ਰੂਪ ਵਿਚ ਬਿਰਹਾ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੋਵੇ, ਉਸ ਨੂੰ ਬਿਰਹੜੇ ਜਾਂ ਬਿਰਹਾ ਦੇ ਗੀਤ ਕਿਹਾ ਜਾਂਦਾ ਹੈ। ਭਾਵੇਂ ਕਿ ਹੋਰ ਕਾਵਿ-ਰੂਪਾਂ ਵਿਚ ਵੀ ਬਿਰਹਾ ਦਾ ਵਰਣਨ ਹੁੰਦਾ ਹੈ ਪਰ ਬਿਰਹੜੇ ਵਿਚ ਬਿਰਹਾ ਦੀ ਪ੍ਰਧਾਨਤਾ ਹੁੰਦੀ ਹੈ।
ਸੁਖਦੇਵ ਮਾਦਪੁਰੀ ਆਦਿ ਕੁਝ ਵਿਦਵਾਨ ਬਿਰਹੜੇ ਨੂੰ ਲੰਮੇ ਲੋਕ-ਗੀਤਾਂ ਦੀ ਸ਼੍ਰੇਣੀ ਵਿਚ ਰਖਦੇ ਹਨ। ਸੁਖਦੇਵ ਮਾਦਪੁਰੀ ਅਨੁਸਾਰ ਬਿਰਹੜੇ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਅਜਿਹੇ ਲੋਕ-ਗੀਤ ਹਨ, ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੁੰਦੀ ਹੈ। ਪੁਰਾਣੇ ਸਮੇਂ ਵਿਚ ਮਰਦਾਂ ਨੂੰ ਵਪਾਰ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂ ਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ...ਪਿੱਛੇ ਉਨ੍ਹਾਂ ਦੀਆਂ ਪਤਨੀਆਂ ਵਿਛੋੜੇ ਦਾ ਸੱਲ੍ਹ ਸਹਿੰਦੀਆਂ, ਦੋਹਰਾ ਦੁਖ ਭੋਗਦੀਆਂ ਸਨ। ਇਕ ਤਾਂ ਉਨ੍ਹਾਂ ਨੂੰ ਵਰ੍ਹਿਆਂ ਬੱਧੀ ਪੇਕੇ ਨਹੀਂ ਜਾਣ ਦਿੱਤਾ ਜਾ ...