introduction
ਬਾਬਰ ਦੇ ਹਮਲੇ ਸੰਬੰਧੀ ਉਚਾਰੇ ਸ਼ਬਦ (ਬਾਬਰਵਾਣੀ)
ਹਿੰਦੁਸਤਾਨ ਵਿਚ ਮੁਗ਼ਲ ਰਾਜ ਦੀ ਨੀਂਹ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ (੧੪੮੩-੧੫੩੦ ਈ.) ਨੇ ੧੫੨੬ ਈ. ਵਿਚ ਰਖੀ। ਉਸ ਵੇਲੇ ਦਿੱਲੀ ਦੇ ਤਖ਼ਤ ਉਪਰ ਇਬਰਾਹੀਮ ਲੋਧੀ (ਰਾਜ ੧੫੧੭-੧੫੨੬ ਈ.) ਰਾਜ ਕਰ ਰਿਹਾ ਸੀ। ਉਸ ਦੀ ਤਾਕਤ ਨੂੰ ਖਤਮ ਕਰਨ ਲਈ ਬਾਬਰ ਨੇ ਹਿੰਦੁਸਤਾਨ ਉਪਰ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਪੰਜਾਬ ਦੀ ਧਰਤੀ ਰਣ-ਭੂਮੀ ਬਣੀ। ਬਾਬਰ ਦੇ ਹੁਕਮ ਨਾਲ ਉਸ ਦੇ ਸਿਪਾਹੀਆਂ ਨੇ ਪੰਜਾਬ ਦੇ ਕਈ ਨਗਰਾਂ ਵਿਚ ਲੁੱਟ-ਮਾਰ ਕਰਦਿਆ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਸ ਦਾ ਜ਼ਿਕਰ ਬਾਬਰ ਦੀ ਸਵੈ-ਜੀਵਨੀ ‘ਬਾਬਰਨਾਮਾ’ ਵਿਚ ਵੀ ਮਿਲਦਾ ਹੈ।
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਨੇ ਬਾਬਰ ਦੁਆਰਾ ਕੀਤੀ ਇਸ ਤਬਾਹੀ ਨੂੰ ਅੱਖੀਂ ਦੇਖਿਆ ਅਤੇ ਇਸ ਤਬਾਹੀ ਦਾ ਸਜੀਵ-ਚਿਤਰਣ ਇਸ ਬਾਣੀ ਵਿਚ ਕੀਤਾ। ਉਨ੍ਹਾਂ ਦੁਆਰਾ ਉਚਾਰੇ ਗਏ ਦਰਦ ਤੇ ਹਮਦਰਦੀ ਭਰੇ ਇਨ੍ਹਾਂ ਇਨਕਲਾਬੀ ਸ਼ਬਦਾਂ ਨੂੰ ਸਿਖ ਪਰੰਪਰਾ ਵਿਚ ‘ਬਾਬਰਵਾਣੀ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚੋਂ ‘ਜਿਨ ਸਿਰਿ ਸੋਹਨਿ ਪਟੀਆ’ ਸ਼ਬਦ ਵਿਚ ਆਈ ...