Guru Granth Sahib Logo
  
ਬਾਬਰ ਦੇ ਹਮਲੇ ਸੰਬੰਧੀ ਉਚਾਰੇ ਸ਼ਬਦ (ਬਾਬਰਵਾਣੀ)
Bani Footnote ਗੁਰੂ ਨਾਨਕ ਸਾਹਿਬ ਵੱਲੋਂ ਬਾਬਰ ਦੇ ਹਮਲੇ ਸੰਬੰਧੀ ਉਚਾਰੇ ਗਏ ਚਾਰ ਸ਼ਬਦਾਂ ਨੂੰ ‘ਬਾਬਰਵਾਣੀ’ ਕਹੇ ਜਾਣ ਦਾ ਪ੍ਰਚਲਣ ਹੈ, ਪਰ ਇਹ ਸਿਰਲੇਖ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ‘ਬਾਬਰਵਾਣੀ’ ਦਾ ਸ਼ਾਬਦਕ ਅਰਥ ‘ਬਾਬਰਸ਼ਾਹੀ’ ਬਣਦਾ ਹੈ ਜੋ ਕਿ ਇਨ੍ਹਾਂ ਸ਼ਬਦਾਂ ਲਈ ਵਰਤਿਆ ਜਾਣਾ ਢੁੱਕਵਾਂ ਨਹੀਂ ਹੈ। ਗੁਟਕਿਆਂ ਵਿਚ ਸ਼ਬਦ ਹਜ਼ਾਰੇ, ਦੁਖਭੰਜਨੀ ਸਾਹਿਬ, ਸੰਕਟ-ਮੋਚਨ ਆਦਿ ਸਿਰਲੇਖਾਂ ਹੇਠ ਛਪ ਰਹੇ ਸ਼ਬਦਾਂ ਵਾਂਗ, ਸਮਾਂ ਪੈ ਕੇ ‘ਬਾਬਰਵਾਣੀ’ ਸਿਰਲੇਖ ਹੇਠ ਵੀ ਇਨ੍ਹਾਂ ਸ਼ਬਦਾਂ ਨੂੰ ਛਾਪੇ ਜਾਣ ਦੀ ਰਵਾਇਤ ਸ਼ੁਰੂ ਹੋ ਸਕਦੀ ਹੈ। ਇਸ ਲਈ ਇਨ੍ਹਾਂ ਸ਼ਬਦਾਂ ਨੂੰ ‘ਬਾਬਰ ਦੇ ਹਮਲੇ ਸੰਬੰਧੀ ਉਚਾਰੇ ਸ਼ਬਦ’ ਆਖਿਆ ਜਾਣਾ ਹੀ ਦਰੁਸਤ ਹੈ।

ਹਿੰਦੁਸਤਾਨ ਵਿਚ ਮੁਗ਼ਲ ਰਾਜ ਦੀ ਨੀਂਹ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ
Bani Footnote ਬਾਬਰ ਦਾ ਜਨਮ ੧੪ ਫਰਵਰੀ ੧੪੮੩ ਈ. ਨੂੰ ਮਧ-ਏਸ਼ੀਆ ਦੇ ਫਰਗਨਾ ਰਾਜ ਵਿਚ ਹੋਇਆ। ਇਸਦੀ ਮਾਤਾ ਦਾ ਨਾਂ ਕੁਤਲਗ-ਨਿਗਾਰ ਖਾਨਮ ਅਤੇ ਪਿਤਾ ਦਾ ਨਾਂ ਮਿਰਜਾ ਉਮਰ ਸ਼ੇਖ ਸੀ। ਦਾਦਕਿਆਂ ਵੱਲੋਂ ਇਹ ਤੈਮੂਰ ਬਾਦਸ਼ਾਹ ਦੀ ਪੰਜਵੀਂ ਪੀੜ੍ਹੀ ਅਤੇ ਨਾਨਕਿਆਂ ਵਲੋਂ ਚੰਗੇਜ਼ ਖਾਂ ਦੇ ਚੌਧਵੇਂ ਵੰਸ਼ਜ ਨਾਲ ਸੰਬੰਧਤ ਸੀ। -ਆਰ. ਸੀ. ਮਜੂਮਦਾਰ, ਐਚ. ਸੀ. ਰਾਏਚੌਧਰੀ, ਕੇ. ਕੇ. ਦੱਤ, ਭਾਰਤ ਦਾ ਬ੍ਰਿਹਤ ਇਤਿਹਾਸ (ਮੱਧ-ਕਾਲੀਨ ਭਾਰਤ), ਪ੍ਰਿੰ. ਸਤਿਬੀਰ ਸਿੰਘ (ਅਨੁ.), ਪੰਨਾ ੧੪੬-੧੪੭; ਇਸ ਨੂੰ ਜਨਮ ਸਾਖੀਆਂ ਵਿਚ ਆਮ ਕਰਕੇ ‘ਮੀਰ ਬਾਬਰ’ ਹੀ ਲਿਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਲਈ ‘ਮੀਰ’ ਸ਼ਬਦ ਹੀ ਵਰਤਿਆ ਹੈ: ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ -ਗੁਰੂ ਗ੍ਰੰਥ ਸਾਹਿਬ ੪੧੭
(੧੪੮੩-੧੫੩੦ ਈ.) ਨੇ ੧੫੨੬ ਈ. ਵਿਚ ਰਖੀ। ਉਸ ਵੇਲੇ ਦਿੱਲੀ ਦੇ ਤਖ਼ਤ ਉਪਰ ਇਬਰਾਹੀਮ ਲੋਧੀ (ਰਾਜ ੧੫੧੭-੧੫੨੬ ਈ.) ਰਾਜ ਕਰ ਰਿਹਾ ਸੀ। ਉਸ ਦੀ ਤਾਕਤ ਨੂੰ ਖਤਮ ਕਰਨ ਲਈ ਬਾਬਰ ਨੇ ਹਿੰਦੁਸਤਾਨ ਉਪਰ ਕਈ ਹਮਲੇ ਕੀਤੇ।
Bani Footnote ਬਾਬਰ ਨੇ ਭਾਰਤ ਉਪਰ ਕਿੰਨੇ ਹਮਲੇ ਕੀਤੇ? ਇਸ ਬਾਰੇ ਮਤਭੇਦ ਹੈ। ਆਮ ਤੌਰ ’ਤੇ ਪੰਜ ਜਾਂ ਛੇ ਹਮਲਿਆਂ ਦਾ ਜਿਕਰ ਮਿਲਦਾ ਹੈ। ਉਸਨੇ ੧੫੦੫ ਅਤੇ ੧੫੦੭ ਈ. ਵਿਚ ਹਿੰਦੁਸਤਾਨ ਉਪਰ ਦੋ ਵਾਰ ਚੜ੍ਹਾਈ ਕੀਤੀ। ਪਰੰਤੂ ਇਸ ਨੂੰ ਹਮਲੇ ਨਹੀਂ ਮੰਨਿਆ ਜਾਂਦਾ ਬਲਕਿ ਅਫਗਾਨ ਕਬੀਲਿਆਂ ਤੋਂ ਕਰ ਪ੍ਰਾਪਤ ਕਰਨ ਲਈ ਕੀਤੀ ਕਾਰਵਾਈ ਵਜੋਂ ਲਿਆ ਜਾਂਦਾ ਹੈ। ਇਸ ਸਮੇਂ ਤਕ ਉਹ ਸਿੰਧ ਨਦੀ ਦੇ ਨੇੜਿਓਂ ਮੁੜਦਾ ਰਿਹਾ। ੧੫੧੯ ਵਿਚ ਉਸ ਨੇ ਬਜੌਰ ਤੇ ਭੇਰਾ (ਪਾਕਿਸਤਾਨ) ਉਪਰ ਕਬਜਾ ਕੀਤਾ। ੧੫੧੯-੨੦ ਵਿਚ ਹੀ ਉਸ ਨੇ ਸਿਆਲਕੋਟ ਤੇ ਸੈਦਪੁਰ (ਪਾਕਿਸਤਾਨ) ਉਪਰ ਕਬਜਾ ਕਰ ਲਿਆ। ਪਰ ਇਥੋਂ ਉਹ ਵਾਪਸ ਚਲਾ ਗਿਆ। ੧੫੨੪ ਈ. ਵਿਚ ਉਹ ਫਿਰ ਹਮਲਾਵਰ ਹੋ ਕੇ ਆਇਆ ਅਤੇ ਲਾਹੌਰ ’ਤੇ ਕਬਜਾ ਕੀਤਾ। ਉਸਨੇ ਆਪਣਾ ਆਖਰੀ ਹਮਲਾ ੧੫੨੫-੨੬ ਈ. ਵਿਚ ਕੀਤਾ ਅਤੇ ਪਾਨੀਪਤ ਦੀ ਲੜਾਈ ਵਿਚ ਜੇਤੂ ਹੋ ਕੇ ਹਿੰਦੁਸਤਾਨ ਵਿਚ ਮੁਗ਼ਲ ਸਾਮਰਾਜ ਦੀ ਨੀਂਹ ਰਖੀ। -ਹਰੀਸ਼ ਚੰਦਰ ਵਰਮਾ (ਸੰਪਾ.) ਮਧ੍ਯਾਕਾਲੀਨ ਭਾਰਤ, ਭਾਗ-੧ (੭੫੦-੧੫੪੦), ਪੰਨਾ ੨੫੦-੨੫੩
ਇਨ੍ਹਾਂ ਹਮਲਿਆਂ ਦੌਰਾਨ ਪੰਜਾਬ ਦੀ ਧਰਤੀ ਰਣ-ਭੂਮੀ ਬਣੀ। ਬਾਬਰ ਦੇ ਹੁਕਮ ਨਾਲ ਉਸ ਦੇ ਸਿਪਾਹੀਆਂ ਨੇ ਪੰਜਾਬ ਦੇ ਕਈ ਨਗਰਾਂ ਵਿਚ ਲੁੱਟ-ਮਾਰ ਕਰਦਿਆ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਸ ਦਾ ਜ਼ਿਕਰ ਬਾਬਰ ਦੀ ਸਵੈ-ਜੀਵਨੀ ‘ਬਾਬਰਨਾਮਾ’ ਵਿਚ ਵੀ ਮਿਲਦਾ ਹੈ।

ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਨੇ ਬਾਬਰ ਦੁਆਰਾ ਕੀਤੀ ਇਸ ਤਬਾਹੀ ਨੂੰ ਅੱਖੀਂ ਦੇਖਿਆ ਅਤੇ ਇਸ ਤਬਾਹੀ ਦਾ ਸਜੀਵ-ਚਿਤਰਣ ਇਸ ਬਾਣੀ ਵਿਚ ਕੀਤਾ। ਉਨ੍ਹਾਂ ਦੁਆਰਾ ਉਚਾਰੇ ਗਏ ਦਰਦ ਤੇ ਹਮਦਰਦੀ ਭਰੇ ਇਨ੍ਹਾਂ ਇਨਕਲਾਬੀ ਸ਼ਬਦਾਂ ਨੂੰ ਸਿਖ ਪਰੰਪਰਾ ਵਿਚ ‘ਬਾਬਰਵਾਣੀ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚੋਂ ‘ਜਿਨ ਸਿਰਿ ਸੋਹਨਿ ਪਟੀਆ’ ਸ਼ਬਦ ਵਿਚ ਆਈ ਤੁਕ ‘ਬਾਬਰਵਾਣੀ ਫਿਰਿ ਗਈ’ ਦੇ ਅਧਾਰ ’ਤੇ ਇਨ੍ਹਾਂ ਸ਼ਬਦਾਂ ਦਾ ਪ੍ਰਚਲਣ ‘ਬਾਬਰਵਾਣੀ’ ਵਜੋਂ ਹੋਇਆ ਜਾਪਦਾ ਹੈ। ‘ਬਾਬਰਵਾਣੀ’ ਦੇ ਅੰਤਰਗਤ ਇਹ ਚਾਰ ਸ਼ਬਦ ਆਉਂਦੇ ਹਨ:
(੧) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ -ਗੁਰੂ ਗ੍ਰੰਥ ਸਾਹਿਬ ੩੬੦
(੨) ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ॥ -ਗੁਰੂ ਗ੍ਰੰਥ ਸਾਹਿਬ ੪੧੭
(੩) ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ -ਗੁਰੂ ਗ੍ਰੰਥ ਸਾਹਿਬ ੪੧੭-੧੮
(੪) ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥ -ਗੁਰੂ ਗ੍ਰੰਥ ਸਾਹਿਬ ੭੨੨-੨੩