Guru Granth Sahib Logo
  
Available on:

introduction

ਗੁਰੂ ਗ੍ਰੰਥ ਸਾਹਿਬ ਵਿਚ ‘ਸੋ ਦਰੁ’ ਤੋਂ ਮਗਰੋਂ ‘ਸੋ ਪੁਰਖੁ’ ਸਿਰਲੇਖ ਹੇਠ ਪੰਨਾ ੧੦ ਤੋਂ ੧੨ ਤਕ ਚਾਰ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ਇਸ ਸੰਬੰਧੀ ‘ਸੋ ਪੁਰਖੁ ਚਾਰਿ ਸਬਦ’ ਸੂਚਨਾ ਅੰਕਤ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸੋ ਪੁਰਖੁ’ ਚਾਰ ਸ਼ਬਦਾਂ ਦਾ ਸਮੂਹ ਹੈ। ਇਨ੍ਹਾਂ ਵਿਚੋਂ ਪਹਿਲੇ ਸ਼ਬਦ ਦਾ ਅਰੰਭ ‘ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ…’ ਤੁਕ ਨਾਲ ਹੁੰਦਾ ਹੈ। ਇਸ ਤੋਂ ਹੀ ਇਨ੍ਹਾਂ ਚਾਰ ਸ਼ਬਦਾਂ ਦਾ ਸਿਰਲੇਖ ‘ਸੋ ਪੁਰਖੁ’ ਹੋਇਆ ਹੈ। ਇਹ ਸ਼ਬਦ ਇਸ ਪ੍ਰਕਾਰ ਹਨ: ੧. ਰਾਗੁ ਆਸਾ ਮਹਲਾ ੪ ਸੋ ਪੁਰਖੁ॥ ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ…॥੫ ॥੧॥ ੨. ਆਸਾ ਮਹਲਾ ੪॥ ਤੂੰ ਕਰਤਾ ਸਚਿਆਰੁ ਮੈਡਾ ਸਾਂਈ…॥੪॥੨॥ ੩. ਆਸਾ ਮਹਲਾ ੧॥ ਤਿਤੁ ਸਰਵਰੜੈ ਭਈਲੇ ਨਿਵਾਸਾ…॥੨॥੩॥ ੪. ਆਸਾ ਮਹਲਾ ੫॥ ਭਈ ਪਰਾਪਤਿ ਮਾਨੁਖ ਦੇਹੁਰੀਆ॥…॥੨॥੪॥ ‘ਸੋ ਦਰੁ’ ਦੇ ਪੰਜ ਸ਼ਬਦਾਂ ਵਾਂਗ ਇਹ ਚਾਰ ਸ਼ਬਦ ਵੀ ਸਿਖਾਂ ਵਲੋਂ ਸ਼ਾਮ ਨੂੰ ਪੜ੍ਹੀ ਜਾਂਦੀ ਬਾਣੀ ‘ਸੋ ਦਰੁ ਰਹਰਾਸਿ’ ਦਾ ਅੰਗ ਹਨ। ਪਰ ‘ਸੋ ਪੁਰਖੁ’ ...
Tags