Guru Granth Sahib Logo
  
ਇਸ ਸ਼ਬਦ ਵਿਚ ਵਰਣਨ ਹੈ ਕਿ ਵਿਆਪਕ-ਪ੍ਰਭੂ ਹਰ ਸਮੇਂ, ਹਰ ਥਾਂ ਅਤੇ ਹਰ ਇਕ ਵਿਚ ਸਮਾਇਆ ਹੋਇਆ ਹੈ। ਨਿਰਗੁਣ ਸਰੂਪ ਵਿਚ ਉਹ ਭਾਵੇਂ ਮਨੁਖੀ ਮਨ ਤੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰ ਸਰਗੁਣ ਸਰੂਪ ਵਿਚ ਉਹ ਹੀ ਜੀਵਾਂ ਦਾ ਕਰਤਾ, ਆਸਰਾ ਤੇ ਮੁਕਤੀ ਦਾਤਾ ਹੈ। ਪ੍ਰੇਮ ਸਹਿਤ ਉਸ ਦਾ ਚਿੰਤਨ ਕਰਨ ਵਾਲੇ ਹੀ ਉਸ ਨੂੰ ਭਾਉਂਦੇ, ਸੁਖੀ ਵਸਦੇ ਤੇ ਮੁਕਤੀ ਹਾਸਲ ਕਰਦੇ ਹਨ।
ਰਾਗੁ ਆਸਾ ਮਹਲਾ ਸੋ ਪੁਰਖੁ
ਸਤਿਗੁਰ ਪ੍ਰਸਾਦਿ

ਸੋ ਪੁਰਖੁ ਨਿਰੰਜਨੁ  ਹਰਿ ਪੁਰਖੁ ਨਿਰੰਜਨੁ   ਹਰਿ ਅਗਮਾ ਅਗਮ ਅਪਾਰਾ
ਸਭਿ ਧਿਆਵਹਿ  ਸਭਿ ਧਿਆਵਹਿ ਤੁਧੁ ਜੀ   ਹਰਿ ਸਚੇ ਸਿਰਜਣਹਾਰਾ
ਸਭਿ ਜੀਅ ਤੁਮਾਰੇ ਜੀ   ਤੂੰ ਜੀਆ ਕਾ ਦਾਤਾਰਾ
ਹਰਿ ਧਿਆਵਹੁ ਸੰਤਹੁ ਜੀ   ਸਭਿ ਦੂਖ ਵਿਸਾਰਣਹਾਰਾ
ਹਰਿ ਆਪੇ ਠਾਕੁਰੁ  ਹਰਿ ਆਪੇ ਸੇਵਕੁ ਜੀ   ਕਿਆ ਨਾਨਕ  ਜੰਤ ਵਿਚਾਰਾ ॥੧॥
ਤੂੰ ਘਟ ਘਟ ਅੰਤਰਿ  ਸਰਬ ਨਿਰੰਤਰਿ ਜੀ   ਹਰਿ ਏਕੋ ਪੁਰਖੁ ਸਮਾਣਾ
ਇਕਿ ਦਾਤੇ  ਇਕਿ ਭੇਖਾਰੀ ਜੀ   ਸਭਿ ਤੇਰੇ ਚੋਜ ਵਿਡਾਣਾ
ਤੂੰ ਆਪੇ ਦਾਤਾ  ਆਪੇ ਭੁਗਤਾ ਜੀ   ਹਉ ਤੁਧੁ ਬਿਨੁ ਅਵਰੁ ਜਾਣਾ
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ   ਤੇਰੇ ਕਿਆ ਗੁਣ ਆਖਿ ਵਖਾਣਾ
ਜੋ ਸੇਵਹਿ ਜੋ ਸੇਵਹਿ ਤੁਧੁ ਜੀ   ਜਨੁ ਨਾਨਕੁ ਤਿਨ ਕੁਰਬਾਣਾ ॥੨॥
ਹਰਿ ਧਿਆਵਹਿ  ਹਰਿ ਧਿਆਵਹਿ ਤੁਧੁ ਜੀ   ਸੇ ਜਨ ਜੁਗ ਮਹਿ ਸੁਖਵਾਸੀ
ਸੇ ਮੁਕਤੁ  ਸੇ ਮੁਕਤੁ ਭਏ  ਜਿਨ ਹਰਿ ਧਿਆਇਆ ਜੀ   ਤਿਨ ਤੂਟੀ ਜਮ ਕੀ ਫਾਸੀ
ਜਿਨ ਨਿਰਭਉ  ਜਿਨ ਹਰਿ ਨਿਰਭਉ ਧਿਆਇਆ ਜੀ   ਤਿਨ ਕਾ ਭਉ ਸਭੁ ਗਵਾਸੀ
ਜਿਨ ਸੇਵਿਆ  ਜਿਨ ਸੇਵਿਆ ਮੇਰਾ ਹਰਿ ਜੀ   ਤੇ ਹਰਿ ਹਰਿ ਰੂਪਿ ਸਮਾਸੀ
ਸੇ ਧੰਨੁ  ਸੇ ਧੰਨੁ  ਜਿਨ ਹਰਿ ਧਿਆਇਆ ਜੀ   ਜਨੁ ਨਾਨਕੁ ਤਿਨ ਬਲਿ ਜਾਸੀ ॥੩॥
ਤੇਰੀ ਭਗਤਿ  ਤੇਰੀ ਭਗਤਿ ਭੰਡਾਰ ਜੀ   ਭਰੇ ਬਿਅੰਤ ਬੇਅੰਤਾ
ਤੇਰੇ ਭਗਤ  ਤੇਰੇ ਭਗਤ ਸਲਾਹਨਿ ਤੁਧੁ ਜੀ   ਹਰਿ ਅਨਿਕ ਅਨੇਕ ਅਨੰਤਾ
ਤੇਰੀ ਅਨਿਕ  ਤੇਰੀ ਅਨਿਕ ਕਰਹਿ ਹਰਿ ਪੂਜਾ ਜੀ   ਤਪੁ ਤਾਪਹਿ ਜਪਹਿ ਬੇਅੰਤਾ
ਤੇਰੇ ਅਨੇਕ  ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ   ਕਰਿ ਕਿਰਿਆ ਖਟੁ ਕਰਮ ਕਰੰਤਾ
ਸੇ ਭਗਤ  ਸੇ ਭਗਤ ਭਲੇ ਜਨ ਨਾਨਕ ਜੀ   ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ   ਤੁਧੁ ਜੇਵਡੁ ਅਵਰੁ ਕੋਈ
ਤੂੰ ਜੁਗੁ ਜੁਗੁ ਏਕੋ  ਸਦਾ ਸਦਾ ਤੂੰ ਏਕੋ ਜੀ   ਤੂੰ ਨਿਹਚਲੁ ਕਰਤਾ ਸੋਈ
ਤੁਧੁ ਆਪੇ ਭਾਵੈ ਸੋਈ ਵਰਤੈ ਜੀ   ਤੂੰ ਆਪੇ ਕਰਹਿ ਸੁ ਹੋਈ
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ   ਤੁਧੁ ਆਪੇ ਸਿਰਜਿ ਸਭ ਗੋਈ
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ   ਜੋ ਸਭਸੈ ਕਾ ਜਾਣੋਈ ॥੫॥੧॥
-ਗੁਰੂ ਗ੍ਰੰਥ ਸਾਹਿਬ ੧੦-੧੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags