Guru Granth Sahib Logo
  
ਇਸ ਸ਼ਬਦ ਵਿਚ ਵਰਣਨ ਹੈ ਕਿ ਸਚਿਆਰ-ਪ੍ਰਭੂ ਹੀ ਸਾਰਿਆਂ ਦਾ ਕਰਤਾ ਤੇ ਮਾਲਕ ਹੈ। ਉਸ ਦੀ ਰਜ਼ਾ ਅਨੁਸਾਰ ਹੀ ਮਨੁਖ ਨੂੰ ਦਾਤਾਂ ਮਿਲਦੀਆਂ ਹਨ। ਗੁਰੂ ਦੀ ਸਿਖਿਆ ‘ਤੇ ਚਲਦਿਆਂ ਗੁਰਮੁਖ ਵਿਅਕਤੀ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ, ਜਦਕਿ ਆਪਣੇ ਮਨ ਦੇ ਪਿਛੇ ਲਗਣ ਵਾਲੇ ਮਨਮੁਖ ਆਪਣੇ ਜੀਵਨ ਨੂੰ ਅਜਾਈਂ ਗਵਾ ਦਿੰਦੇ ਹਨ।
ਆਸਾ ਮਹਲਾ

ਤੂੰ ਕਰਤਾ ਸਚਿਆਰੁ ਮੈਡਾ ਸਾਂਈ
ਜੋ ਤਉ ਭਾਵੈ ਸੋਈ ਥੀਸੀ   ਜੋ ਤੂੰ ਦੇਹਿ  ਸੋਈ ਹਉ ਪਾਈ ॥੧॥ ਰਹਾਉ
ਸਭ ਤੇਰੀ  ਤੂੰ ਸਭਨੀ ਧਿਆਇਆ
ਜਿਸ ਨੋ ਕ੍ਰਿਪਾ ਕਰਹਿ   ਤਿਨਿ ਨਾਮ ਰਤਨੁ ਪਾਇਆ
ਗੁਰਮੁਖਿ ਲਾਧਾ   ਮਨਮੁਖਿ ਗਵਾਇਆ
ਤੁਧੁ ਆਪਿ ਵਿਛੋੜਿਆ   ਆਪਿ ਮਿਲਾਇਆ ॥੧॥
ਤੂੰ ਦਰੀਆਉ   ਸਭ ਤੁਝ ਹੀ ਮਾਹਿ
ਤੁਝ ਬਿਨੁ ਦੂਜਾ ਕੋਈ ਨਾਹਿ
ਜੀਅ ਜੰਤ ਸਭਿ   ਤੇਰਾ ਖੇਲੁ
ਵਿਜੋਗਿ ਮਿਲਿ ਵਿਛੁੜਿਆ   ਸੰਜੋਗੀ ਮੇਲੁ ॥੨॥
ਜਿਸ ਨੋ ਤੂ ਜਾਣਾਇਹਿ   ਸੋਈ ਜਨੁ ਜਾਣੈ
ਹਰਿ ਗੁਣ ਸਦ ਹੀ ਆਖਿ ਵਖਾਣੈ
ਜਿਨਿ ਹਰਿ ਸੇਵਿਆ  ਤਿਨਿ ਸੁਖੁ ਪਾਇਆ
ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਤੂ ਆਪੇ ਕਰਤਾ   ਤੇਰਾ ਕੀਆ ਸਭੁ ਹੋਇ
ਤੁਧੁ ਬਿਨੁ ਦੂਜਾ ਅਵਰੁ ਕੋਇ
ਤੂ ਕਰਿ ਕਰਿ ਵੇਖਹਿ   ਜਾਣਹਿ ਸੋਇ
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥ 
-ਗੁਰੂ ਗ੍ਰੰਥ ਸਾਹਿਬ ੧੧-੧੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags