introduction
ਕਰਹਲੇ ਪਦ ‘ਕਰਹਲ’ ਸ਼ਬਦ ਤੋਂ ਬਣਿਆ ਹੈ। ਰਾਜਸਥਾਨੀ ਤੇ ਸਿੰਧੀ ਵਿਚ ‘ਕਰਹਲ’ ਜਾਂ ‘ਕਰਹਾ’ ਊਠ ਨੂੰ ਆਖਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਸ ਦੇ ਅਰਥ ਊਠ, ਸ਼ੁਤਰ ਅਤੇ ਦੀਰਘਜੰਘ ਕੀਤੇ ਹਨ। ਗੁਰਬਾਣੀ ਵਿਚ ਵੀ ‘ਕਰਹਲ’ ਸ਼ਬਦ ਊਠ ਲਈ ਆਇਆ ਹੈ: ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ -ਗੁਰੂ ਗ੍ਰੰਥ ਸਾਹਿਬ ੩੬੯
ਪੁਰਾਣੇ ਜਮਾਨੇ ਵਿਚ ਵਪਾਰੀ ਆਪਣਾ ਸਮਾਨ ਊਠਾਂ ’ਤੇ ਲੱਦ ਕੇ ਦੂਰ-ਦੂਰਾਡੇ ਵੇਚਣ ਲਈ ਜਾਂਦੇ ਸਨ। ਇਹ ਵਪਾਰੀ ਸਫਰ ਦੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਪ੍ਰਦੇਸਾਂ ਵਿਚ ਘੁੰਮਦੇ ਰਹਿੰਦੇ ਸਨ। ਆਪਣੀ ਥਕਾਵਟ ਉਤਾਰਨ ਅਤੇ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਹ ਗੀਤ ਗਾਇਆ ਕਰਦੇ ਸਨ। ਇਨ੍ਹਾਂ ਗੀਤਾਂ ਵਿਚ ਪਰਦੇਸ ਦੀ ਲੰਮੀ ਯਾਤਰਾ ਅਤੇ ਮਾਰੂਥਲਾਂ ਦੀ ਤਪਸ਼ ਦਾ ਕਰੁਣਾਮਈ ਵਰਣਨ ਹੁੰਦਾ ਸੀ। ਵਪਾਰੀਆਂ ਦੇ ਆਪਣੇ ਸੱਜਣਾਂ-ਮਿੱਤਰਾਂ ਅਤੇ ਪਰਵਾਰ ਤੋਂ ਦੂਰ ਰਹਿਣ ਕਾਰਣ ਇਨ੍ਹਾਂ ਗੀਤਾਂ ਵਿਚ ਬਿਰਹਾ ਦੀ ਕਸਕ ਅਤੇ ਵੈਰਾਗ ਦੀ ਸੁਰ ਵੀ ਗੂੰਜਦੀ ਸੀ। ਇਨ੍ਹਾਂ ਗੀਤਾਂ ਨੂੰ ‘ਕਰਹਲੇ’ ਕਿਹਾ ਜਾਂਦਾ ਸੀ। ਸਮੇਂ ਦੇ ...