introduction
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੭੨-੫੭੬ ਉਪਰ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਵਡਹੰਸ ਰਾਗ ਵਿਚ ਉਚਾਰੇ ਛੇ ਛੰਤ ਦਰਜ ਹਨ। ਇਨ੍ਹਾਂ ਛੇ ਛੰਤਾਂ ਵਿਚੋਂ ਅਖੀਰਲੇ ਦੋ (ਪੰਜਵੇਂ ਅਤੇ ਛੇਵੇਂ, ਪੰਨਾ ੫੭੫-੫੭੬) ਛੰਤਾਂ ਨੂੰ ‘ਘੋੜੀਆ’ ਸਿਰਲੇਖ ਦਿੱਤਾ ਹੋਇਆ ਹੈ। ਇਨ੍ਹਾਂ ਛੰਤਾਂ ਦੇ ਚਾਰ-ਚਾਰ ਪਦੇ ਹਨ। ਇਹ ਛੰਤ ਹੇਠ ਲਿਖੇ ਅਨੁਸਾਰ ਹਨ:
ਵਡਹੰਸੁ ਮਹਲਾ ੪॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ॥ -ਗੁਰੂ ਗ੍ਰੰਥ ਸਾਹਿਬ ੫੭੫
ਵਡਹੰਸੁ ਮਹਲਾ ੪॥ ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ॥ -ਗੁਰੂ ਗ੍ਰੰਥ ਸਾਹਿਬ ੫੭੬
ਘੋੜੀ/ਘੋੜੀਆਂ ਕਾਵਿ-ਰੂਪ
ਭਾਈ ਵੀਰ ਸਿੰਘ ਅਤੇ ਸ਼ਬਦਾਰਥੀ ਵਿਦਵਾਨਾਂ ਅਨੁਸਾਰ ‘ਘੋੜੀਆਂ’ ਅਸ਼ੀਰਵਾਦੀ ਗੀਤ ਹਨ, ਜਿਹੜੇ ਲਾੜੇ ਦੇ ਘੋੜੀ ਚੜ੍ਹਨ ਸਮੇਂ ਗਾਏ ਜਾਂਦੇ ਹਨ। ਘੋੜੀਆਂ ਪੰਜਾਬੀ ਸਭਿਆਚਾਰ ਦਾ ਵਡਮੁੱਲਾ ਸਰਮਾਇਆ ਹਨ। ਪੰਜਾਬੀ ਲੋਕ-ਜੀਵਨ ਵਿਚ ਇਨ੍ਹਾਂ ਦੀ ਵਿਸ਼ੇਸ਼ ਤੇ ਵਿਲੱਖਣ ਪਹਿਚਾਣ ਹੈ। ਵਿਆਹ ਨਾਲ ਸੰਬੰਧਤ ਇਹ ਲੋਕ-ਗੀਤ, ਲੜਕੇ ਵਾਲਿਆਂ ਦੇ ਘਰ ਵਿਆਹ ਤੋਂ ਕੁਝ ਦਿਨ ਪਹਿਲਾਂ ਗਾਏ ਜਾਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਵਿਚ ...