Guru Granth Sahib Logo
  
Available on:

introduction

ਭਗਤ ਸੂਰਦਾਸ ਜੀ (੧੪੭੮-੧੫੮੩ ਈ.) ਉਨ੍ਹਾਂ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੀ ਕੇਵਲ ਇਕ ਤੁਕ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਸ਼ਾਮਲ ਹੈ। ਇਹ ਤੁਕ ਰਾਗ ਸਾਰੰਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨੫੩ ਉਪਰ ਦਰਜ ਹੈ। ਇਸ ਤੁਕ ਵਿਚ ਜਾਂ ਇਸ ਦੇ ਸਿਰਲੇਖ ਵਿਚ ਕਿਤੇ ਵੀ ਇਸ ਦੇ ਉਚਾਰਣ ਕਰਤਾ ਦਾ ਨਾਮ ਨਹੀਂ ਹੈ। ਪਰ ਸਿਖ ਵਿਦਵਾਨਾਂ ਨੇ ਇਸ ਨੂੰ ਭਗਤ ਸੂਰਦਾਸ ਜੀ ਦੀ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸੂਰਦਾਸ ਜੀ ਦੀ ਇਸ ਤੁਕ ਤੋਂ ਬਾਅਦ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤਾ ਹੋਇਆ ਸ਼ਬਦ ਦਰਜ ਹੈ। ਇਸ ਸ਼ਬਦ ਦਾ ਸਿਰਲੇਖ ‘ਸਾਰੰਗ ਮਹਲਾ ੫ ਸੂਰਦਾਸ’ ਹੈ। ਮੰਨਿਆ ਜਾਂਦਾ ਹੈ ਕਿ ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਭਗਤ ਸੂਰਦਾਸ ਜੀ ਦੁਆਰਾ ਉਚਾਰਣ ਕੀਤੀ ਤੁਕ ਦੀ ਵਿਆਖਿਆ ਕੀਤੀ ਹੈ। ਸੂਰਸਾਗਰ ਗ੍ਰੰਥ ਅਤੇ ਵਿਚਾਰ ਅਧੀਨ ਤੁਕ ਸੂਰਸਾਗਰ ਗ੍ਰੰਥ ਭਗਤ ਸੂਰਦਾਸ ਜੀ ਦਾ ਮੰਨਿਆ ਜਾਂਦਾ ਹੈ। ਇਸ ਗ੍ਰੰਥ ਦੀਆਂ ਬਹੁਤ ਸਾਰੀਆਂ ਹੱਥ ...
Tags