Guru Granth Sahib Logo
  
ਇਸ ਇਕ ਤੁਕ ਵਾਲੇ ਸ਼ਬਦ ਵਿਚ ਪ੍ਰਭੂ ਤੋਂ ਬੇਮੁਖ ਹੋਏ ਮਨੁਖਾਂ ਦਾ ਸੰਗ ਤਿਆਗਣ ਲਈ ਕਿਹਾ ਗਿਆ ਹੈ।
ਛਾਡਿ ਮਨ  ਹਰਿ ਬਿਮੁਖਨ ਕੋ ਸੰਗੁ
-ਗੁਰੂ ਗ੍ਰੰਥ ਸਾਹਿਬ ੧੨੫੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ

ਨੋਟ: ਗੁਰੂ ਗ੍ਰੰਥ ਸਾਹਿਬ ਵਿਚ ਇਹ ਸਿਰਫ ਇਕ ਹੀ ਪੰਗਤੀ ਦਾ ਸ਼ਬਦ ਹੈ। ਭਗਤ ਜੀ ਨੇ ਗੁਰਮਤਿ ਦਾ ਸਮੁੱਚਾ ਭਾਵ ਸਿਰਫ ਇਕ ਪੰਗਤੀ ਵਿਚ ਹੀ ਪੇਸ਼ ਕਰ ਦਿੱਤਾ ਹੈ। ਇਹੀ ਗਾਗਰ ਵਿਚ ਸਾਗਰ ਭਰਨ ਦਾ ਕਮਾਲ ਹੈ।

ਭਗਤ ਸੂਰਦਾਸ ਜੀ ਦੇ ਇਸ ਇਕ ਪੰਗਤੀ ਵਾਲੇ ਸ਼ਬਦ ਵਿਚ ਮਨ ਦੇ ਰਾਹੀਂ ਮਨੁਖ ਨੂੰ ਮੁਖਾਤਿਬ ਹੋ ਕੇ ਹਰੀ ਪ੍ਰਭੂ ਤੋਂ ਬੇਮੁਖ ਹੋਏ ਲੋਕਾਂ ਦਾ ਸਾਥ ਛੱਡ ਦੇਣ ਲਈ ਸਿੱਧਾ ਆਦੇਸ਼ ਕੀਤਾ ਗਿਆ ਹੈ। ਪਰ ਇੱਥੇ ਮਨਮੁਖ ਦੀ ਬਜਾਏ ਬੇਮੁਖ ਸ਼ਬਦ ਦਾ ਇਸਤੇਮਾਲ ਹੋਇਆ ਹੈ। ਇਸ ਕਰਕੇ ਇਨ੍ਹਾਂ ਸ਼ਬਦਾਂ ਵਿਚਲਾ ਫਰਕ ਸਮਝਣ ਦੀ ਵੀ ਲੋੜ ਹੈ। ਮਨਮੁਖ ਉਹ ਹੈ, ਜੋ ਆਪਣੇ ਮਨ ਦੇ ਮਗਰ ਲੱਗ ਕੇ ਕੰਮ ਕਰਦਾ ਹੈ। ਅਜਿਹੇ ਮਨਮੁਖਾਂ ਨੂੰ ਨਾਸਮਝ ਕਿਹਾ ਜਾ ਸਕਦਾ ਹੈ। ਪਰ ਬੇਮੁਖ ਸ਼ਬਦ ਦਾ ਅਰਥ ਉਹ ਮਨੁਖ ਹੈ, ਜਿਸ ਨੇ ਹਰੀ ਪ੍ਰਭੂ ਤੋਂ ਪਾਸਾ ਵੱਟ ਲਿਆ ਹੈ, ਮੁਖ ਮੋੜ ਲਿਆ ਜਾਂ ਪਰੇ ਕਰ ਲਿਆ ਹੈ। ਬਾਣੀ ਵਿਚ ਆਇਆ ਹੈ: ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਇਸ ਹਿਸਾਬ ਨਾਲ ਬੇਮੁਖ ਹੋਣਾ ਮਨਮੁਖ ਤੋਂ ਵਧੇਰੇ ਖਤਰੇ ਵਾਲੀ ਅਵਸਥਾ ਹੈ। ਸ਼ਾਇਦ ਇਸ ਕਰਕੇ ਹੀ ਭਗਤ ਸੂਰਦਾਸ ਜੀ ਦੀ ਇਸ ਇਕ ਪੰਗਤੀ ਨੂੰ ਏਨੀ ਅਹਿਮੀਅਤ ਦਿੱਤੀ ਗਈ ਹੋਵੇ।

Tags