Guru Granth Sahib Logo
  
Available on:

introduction

ਭਗਤ ਜੈਦੇਵ ਜੀ ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਆਪ ਜੀ ਦੁਆਰਾ ਰਾਗ ਗੂਜਰੀ ਅਤੇ ਰਾਗ ਮਾਰੂ ਵਿਚ ਉਚਾਰਣ ਕੀਤੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਕ੍ਰਮਵਾਰ ਪੰਨਾ ੫੨੬ ਅਤੇ ੧੧੦੬ ਉਪਰ ਦਰਜ ਹਨ। ਇਨ੍ਹਾਂ ਸ਼ਬਦਾਂ ਦੇ ਸਿਰਲੇਖ ਇਸ ਪ੍ਰਕਾਰ ਹਨ: ੧. ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪ ੨. ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ ਪਹਿਲੇ ਸ਼ਬਦ ਦੇ ਸਿਰਲੇਖ ਵਿਚ ‘ਪਦਾ’ ਸ਼ਬਦ ਹੋਣ ਕਰਕੇ ਇਸ ਨੂੰ ‘ਜੈਦੇਵ ਜੀ ਦਾ ਪਦਾ’ ਵੀ ਕਿਹਾ ਜਾਂਦਾ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਦੇ ਪੰਜ ਬੰਦ ਹਨ। ਦੋ ਤੁਕਾਂ ਦਾ ‘ਰਹਾਉ’ ਵਾਲਾ ਇਕ ਬੰਦ ਵਖਰਾ ਹੈ। ਦੂਜੇ ਸ਼ਬਦ ਵਿਚ ਦੋ-ਦੋ ਤੁਕਾਂ ਦੇ ਦੋ ਬੰਦ ਹਨ ਅਤੇ ਇਸ ਵਿਚ ਵੀ ‘ਰਹਾਉ’ ਵਾਲਾ ਦੋ ਤੁਕਾਂ ਦਾ ਇਕ ਬੰਦ ਵਖਰਾ ਹੈ। ਪਹਿਲੇ ਸ਼ਬਦ ਵਿਚ ਭਗਤ ਜੇਦੈਵ ਜੀ ਨੇ ਪ੍ਰਭੂ ਅਤੇ ਉਸ ਦੇ ਨਾਮ-ਸਿਮਰਨ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਉਪਦੇਸ਼ ਕੀਤਾ ਹੈ ਕਿ ਪ੍ਰਭੂ ਹਰ ਸਮੇਂ ਅਤੇ ਹਰ ਸਥਾਨ ਵਿਚ ਵਿਆਪਕ ਹੈ। ਉਸ ਦਾ ਨਾਮ-ਸਿਮਰਨ ਹੀ ਸਾਰੀਆਂ ਬਰਕਤਾਂ ਦਾ ਸੋਮਾ ਹੈ। ਇਸ ਨਾਮ-ਸਿਮਰਨ ਸਦਕਾ ਹਰ ਪ ...
Tags