introduction
ਅਨੰਦ ਕਾਰਜ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸ਼ਬਦ
ਮਨੁਖ ਦੇ ਜੀਵਨ ਵਿਚ ਵਿਆਹ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਵਿਆਹ ਦੀਆਂ ਰਸਮਾਂ ਲਾੜੇ ਅਤੇ ਲਾੜੀ ਦੇ ਇਕ ਦੂਜੇ ਪ੍ਰਤੀ ਪਿਆਰ ਅਤੇ ਵਚਨਬੱਧਤਾ ਦੇ ਜਸ਼ਨ ਵਿਚ ਪ੍ਰਮੁੱਖ ਸਥਾਨ ਰਖਦੀਆਂ ਹਨ। ਇਨ੍ਹਾਂ ਰਸਮਾਂ ਨੂੰ ਵਿਸ਼ਵ ਭਰ ਵਿਚ ਵਖ-ਵਖ ਤਰੀਕਿਆਂ ਨਾਲ ਨਿਭਾਇਆ ਜਾਂਦਾ ਹੈ। ਪਰੰਪਰਾ ਅਤੇ ਰੀਤੀ-ਰਿਵਾਜਾਂ ਦੀ ਵਿਲੱਖਣਤਾ ਦੇ ਬਾਵਜੂਦ, ਸਮੁੱਚੇ ਸੰਸਾਰ ਵਿਚ ਵਿਆਹ ਲਾੜੇ ਅਤੇ ਲਾੜੀ ਵਿਚਕਾਰ ਇਕ ਪਿਆਰ ਭਰਿਆ ਸੰਬੰਧ ਹੈ। ਵਿਆਹ ਦੇ ਸਮਾਗਮ ਨੂੰ ਦੇਖਣ, ਮਨਾਉਣ ਤੇ ਉਸ ਦੀ ਖੁਸ਼ੀ ਵਿਚ ਸ਼ਾਮਲ ਹੋਣ ਲਈ ਲਾੜੇ ਅਤੇ ਲਾੜੀ ਦੇ ਰਿਸ਼ਤੇਦਾਰ, ਅਜ਼ੀਜ਼ ਤੇ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ।
ਸਿਖਾਂ ਵਿਚ ਵਿਆਹ ਦੀ ਰਸਮ ਲਈ ‘ਅਨੰਦ ਸੰਸਕਾਰ ਜਾਂ ਅਨੰਦ ਕਾਰਜ’ ਸ਼ਬਦ ਵਰਤਿਆ ਜਾਂਦਾ, ਜੋ ‘ਵਿਆਹ/ਸ਼ਾਦੀ’ ਸ਼ਬਦ ਦਾ ਸਮਾਨਾਰਥੀ ਹੈ। ਇਸ ਸੰਸਕਾਰ ਦੁਆਰਾ ਲਾੜੇ ਅਤੇ ਲਾੜੀ ਨੂੰ ਇਕ-ਦੂਜੇ ਨਾਲ ਮਿਲ ਕੇ, ਪਰਮਾਤਮਾ ਦੇ ਹੁਕਮ ਵਿਚ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਿਖੀ ਵਿਚ ਬ੍ਰਹਮਚਾਰੀ, ਤਿਆਗੀ ਜਾਂ ਸਨਿਆਸੀ ਜ ...