introduction
ਅੰਜੁਲੀ
‘ਅੰਜੁਲੀ’ ਸੰਸਕ੍ਰਿਤ ਭਾਸ਼ਾ ਦੇ ‘अञ्जलिः’ ਸ਼ਬਦ ਦਾ ਬਦਲਿਆ ਰੂਪ ਹੈ। ਇਸ ਦਾ ਅਰਥ ਹੈ, ਜੁੜੇ ਹੋਏ ਦੋਵੇਂ ਹੱਥ ਜਾਂ ਦੋਵਾਂ ਖੁੱਲ੍ਹੇ ਹੱਥਾਂ ਨੂੰ ਜੋੜ ਕੇ ਬਣਾਇਆ ਬੁੱਕ। ਦੋਵੇਂ ਹੱਥ ਜੋੜ ਕੇ ਅਰਦਾਸ, ਬੇਨਤੀ ਆਦਿ ਕਰਨੀ, ਆਪਣੇ ਇਸ਼ਟ ਪਾਸੋਂ ਖੈਰ ਮੰਗਣ ਲਈ ਹੱਥ ਅੱਡਣੇ ਜਾਂ ਭਾਣਾ ਮੰਨਣ ਲਈ ਦੋਵੇਂ ਹੱਥ ਜੋੜਣੇ ਵੀ ‘ਅੰਜੁਲੀ’ ਕਹਾਉਂਦੇ ਹਨ। ‘ਅੰਜੁਲੀ’ ਦਾ ਸੰਬੰਧ ਉਸ ਕਿਰਿਆ ਨਾਲ ਵੀ ਜੋੜਿਆ ਜਾਂਦਾ ਹੈ, ਜਿਹੜੀ ਪ੍ਰਣਾਮ ਕਰਨ ਲੱਗਿਆਂ ਕੀਤੀ ਜਾਂਦੀ ਹੈ। ਪਿਤਰਾਂ ਤੇ ਦੇਵੀ-ਦੇਵਤਿਆਂ ਨਮਿਤ ਅਰਪਣ ਕੀਤੀ ਜਾਂਦੀ ਪਾਣੀ ਦੀ ਚੁਲੀ ਨੂੰ ਵੀ ‘ਅੰਜੁਲੀ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ‘ਅੰਜੁਲੀ’ ਨੂੰ ਛੰਦ ਦੀ ਇਕ ਚਾਲ ਵੀ ਮੰਨਿਆ ਜਾਂਦਾ ਹੈ। ‘ਅੰਜੁਲੀ’ ਦਾ ਬਹੁਵਚਨੀ ਰੂਪ ਅੰਜੁਲੀਆਂ/ਅੰਜੁਲੀਆ ਕਹਾਉਂਦਾ ਹੈ।
ਅੰਜੁਲੀ ਨਾਲ ਹੀ ਮਿਲਦੇ-ਜੁਲਦੇ ਸ਼ਬਦ ਪੁਸ਼ਪਾਂਜਲੀ, ਤਿਲਾਂਜਲੀ, ਜਲਾਂਜਲੀ, ਸ਼ਰਧਾਂਜਲੀ ਆਦਿ ਹਨ। ਬੁੱਕ ਵਿਚ ਪੁਸ਼ਪ (ਫੁੱਲ) ਲੈ ਕੇ ਕਿਸੇ ਨੂੰ ਅਰਪਣ ਕਰਨ ਨੂੰ ਪੁਸ਼ਪਾਂਜਲੀ ਅਤੇ ਤਿਲ-ਜਲ (ਪਾਣੀ ਅਤੇ ਤਿਲਾਂ ਦਾ ਮੇਲ) ਦਾ ਬੁੱਕ ਭਰ ...