ਇਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀ ਗਈ ਪੰਜਵੀਂ ਅਤੇ ਆਖਰੀ ਅਲਾਹਣੀ ਹੈ। ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸੰਸਾਰ ਦੀ ਨਾਸ਼ਵਾਨਤਾ ਦਾ ਜਿਕਰ ਕਰਦਿਆਂ ਮਨੁਖ ਨੂੰ ਸਦਾ-ਥਿਰ ਪ੍ਰਭੂ ਦੇ
ਨਾਮ ਦਾ ਸਿਮਰਨ ਕਰਨ ਦੀ ਤਾਕੀਦ ਹੈ। ਦੂਜੇ ਵਿਚ ਜਗਿਆਸੂਆਂ ਨੂੰ ਪ੍ਰਭੂ ਮਿਲਾਪ ਲਈ ਇਕ-ਦੂਜੇ ਨੂੰ ਅਸੀਸਾਂ ਦੇਣ ਦੀ ਪ੍ਰੇਰਨਾ ਹੈ। ਤੀਜੇ ਵਿਚ ਦੱਸਿਆ ਹੈ ਕਿ ਜੀਵਨ ਵਿਚ ਮਿਲਣ ਵਾਲੇ ਦੁਖ-ਸੁਖ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦੇ ਹਨ। ਉਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਚੌਥੇ ਵਿਚ ਵਰਣਨ ਹੈ ਕਿ ਮੌਤ ਅਟੱਲ ਹੈ। ਦੂਰ-ਨੇੜੇ ਦੇ ਸਾਰੇ ਸਾਕ-ਸੰਬੰਧੀਆਂ ਨੇ ਇਕ ਦਿਨ ਸੰਸਾਰ ਤੋਂ ਜਾਣਾ ਹੀ ਹੈ। ਕੋਈ ਮੋਇਆਂ ਨਾਲ ਨਹੀਂ ਮਰਦਾ। ਅਸਲ ਸਿਆਣੇ ਉਹੀ ਹਨ, ਜੋ ਪ੍ਰਭੂ ਦੀ ਯਾਦ ਵਿਚ ਰੋਂਦੇ ਹਨ, ਵੈਰਾਗਵਾਨ ਹੁੰਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ