Guru Granth Sahib Logo
  
Available on:

introduction

ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਇਕ ਸ਼ਬਦ ਮਿਸ਼ਰਤ ਰਾਗ ਤਿਲੰਗ ਕਾਫੀ ਅਤੇ ਦੋ ਸ਼ਬਦ ਰਾਗ ਤਿਲੰਗ ਵਿਚ ਉਚਾਰੇ ਗਏ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੨੬-੭੨੭ ਉਪਰ ਦਰਜ ਹਨ। ਰਾਗ ਤਿਲੰਗ ਕਾਫੀ ਵਿਚ ਉਚਾਰੇ ਸ਼ਬਦ ਦੇ ਦੋ ਬੰਦ ਹਨ। ਰਾਗ ਤਿਲੰਗ ਵਿਚ ਉਚਾਰੇ ਪਹਿਲੇ ਸ਼ਬਦ ਦੇ ਦੋ ਅਤੇ ਦੂਜੇ ਸ਼ਬਦ ਦੇ ਤਿੰਨ ਬੰਦ ਹਨ। ਰਹਾਉ ਦਾ ਇਕ-ਇਕ ਬੰਦ ਇਨ੍ਹਾਂ ਬੰਦਾਂ ਤੋਂ ਵਖਰਾ ਹੈ।
Tags