introduction
ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹ ਮਾਹਾ’ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ। ਇਨ੍ਹਾਂ ਵਿਚੋਂ ਪਹਿਲੀ, ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀ ਬਾਣੀ ਪੰਨਾ ੧੧੦੭ ਤੋਂ ੧੧੧੦ ਤਕ ਤੁਖਾਰੀ ਰਾਗ ਵਿਚ ਤੇ ਦੂਜੀ, ਪੰਨਾ ੧੩੩ ਤੋਂ ੧੩੬ ਤਕ ਮਾਝ ਰਾਗ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਣ ਕੀਤੀ ਹੋਈ ਹੈ। ਪਹਿਲੀ ਬਾਣੀ ਦੇ ੧੭ ਤੇ ਦੂਜੀ ਦੇ ੧੪ ਪਦੇ ਹਨ। ਦੋਹਾਂ ਬਾਣੀਆਂ ਦਾ ਵਿਸ਼ਾ ਲਗਭਗ ਇਕ ਸਮਾਨ ਹੀ ਹੈ।
ਬਾਰਹ ਮਾਹਾ, ਇਕ ਕਾਵਿ-ਰੂਪ
ਪਹਿਲੇ-ਪਹਿਲ ਦੇਸੀ ਸਾਲ ਦੀਆਂ ਛੇ ਰੁੱਤਾਂ ਨੂੰ ਅਧਾਰ ਬਣਾ ਕੇ ਜੀਵਨ ਦੀਆਂ ਖੁਸ਼ੀਆਂ-ਗਮੀਆਂ ਦਾ ਚਿਤਰਣ ਕੀਤਾ ਜਾਂਦਾ ਸੀ। ਇਸ ਨੂੰ ‘ਖਟ ਰਿਤੂ ਵਰਣਨ’ ਜਾਂ ‘ਰੁਤੀ’ ਕਿਹਾ ਜਾਂਦਾ ਸੀ। ਮਗਰੋਂ, ਇਹੀ ਵਰਣਨ ਜਦੋਂ ਸਾਲ ਦੇ ਬਾਰਾਂ ਮਹੀਨਿਆਂ ਵਿਚ ਵੰਡ ਕੇ ਕੀਤਾ ਜਾਣ ਲਗਾ, ਤਾਂ ਇਸ ਨੂੰ ‘ਬਾਰਹ ਮਾਹਾ’ ਕਿਹਾ ਜਾਣ ਲੱਗ ਪਿਆ। ਵਿਸ਼ਾ-ਵਸਤੂ ਦੀ ਪਧਰ ‘ਤੇ ਇਨ੍ਹਾਂ ਵਿਚ ਬਹੁਤਾ ਅੰਤਰ ਨਹੀਂ ਸੀ। ਕੇਵਲ ਬਾਹਰੀ ਰੂਪ ਵਿਚ ਹੀ ਫਰਕ ਸੀ। ਪਰ ਸਮੇਂ ਦੇ ਗੇੜ ਨਾਲ, ਇਨ੍ਹਾਂ ਵਿਚ ਇਹ ਅੰਤਰ ਆ ਗਿਆ ਕਿ ਆਮ ਤੌਰ ‘ਤੇ ਖੁਸ਼ੀ ਦੇ ਪ੍ਰਗਟਾਉ ਲ ...