introduction
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੮੦ ਉਪਰ ਦਰਜ ਹੈ। ਇਸ ਸ਼ਬਦ ਵਿਚ ੧੬ ਛੋਟੀਆਂ ਤੁਕਾਂ ਵਾਲੇ ਚਾਰ ਬੰਦ ਜਾਂ ਚਾਰ ਦੁ-ਤੁਕੇ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਸ ਸ਼ਬਦ ਵਿਚ ਬਸੰਤ, ਫਾਗ ਅਤੇ ਹੋਲੀ ਦਾ ਉਲੇਖ ਹੋਇਆ ਹੈ। ਇਹ ਤਿੰਨੇ ਸ਼ਬਦ ਖੁਸ਼ੀ ਦੇ ਭਾਵ ਵੱਲ ਇਸ਼ਾਰਾ ਕਰਦੇ ਹਨ ਅਤੇ ਰੰਗਾਂ ਦੇ ਤਿਉਹਾਰ ‘ਹੋਲੀ’ ਨਾਲ ਸੰਬੰਧਤ ਹਨ।
ਹੋਲੀ
ਹੋਲੀ ਹਿੰਦੁਸਤਾਨ ਦਾ ਇਕ ਪ੍ਰਾਚੀਨ ਤਿਉਹਾਰ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਮੌਸਮੀ ਵੀ ਹੈ ਅਤੇ ਇਤਿਹਾਸਕ/ਮਿਥਿਹਾਸਕ ਘਟਨਾਵਾਂ ਵੀ ਸੰਜੋਈ ਬੈਠਾ ਹੈ। ਇਹ ਫੱਗਣ ਦੀ ਪੂਰਨਮਾਸ਼ੀ (ਫੱਗਣ ਸੁਦੀ ਪੰਦਰਾਂ) ਵਾਲੇ ਦਿਨ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਿਉਹਾਰ ਮਾਰਚ ਮਹੀਨੇ ਵਿਚ ਆਉਂਦਾ ਹੈ। ਇਸ ਦਿਨ ਲੋਕ ਇਕ-ਦੂਜੇ ’ਤੇ ਰੰਗ ਜਾਂ ਗੁਲਾਲ ਲਾ ਕੇ ਇਹ ਤਿਉਹਾਰ ਮਨਾਉਂਦੇ ਹਨ।
ਇਹ ਤਿਉਹਾਰ ਬਸੰਤ ਪੰਚਮੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਸ ਦਿਨ ਪਹਿਲੀ ਵਾਰ ਗੁਲਾਲ ਉਡਾਇਆ ਜਾਂਦਾ ਹੈ ਅਤੇ ਫਾਗ ਤੇ ਧਮਾਰ (ਹੋਲੀ ਸਮ ...